
ਮਾਨਸਾ ਵਿਚ ਕੰਬਾਇਨ ਮਾਲਕਾਂ ਅਤੇ ਕਿਸਾਨ ਜਥੇਬੰਦੀ ਨੇ ਰੋਸ ਮਾਰਚ ਦੌਰਾਨ ਕੀਤਾ ਐਲਾਨ
ਸਰਕਾਰ ਨੇ ਬਿਨਾਂ ਐਸ.ਐਮ.ਐਸ ਤੋਂ ਕੰਬਾਇਨਾਂ ਨਾ ਚਲਾਉਣ ਦੀ ਦਿੱਤੀ ਹੋਈ ਹੈ ਚਿਤਾਵਨੀ
ਮਾਨਸਾ, 28 ਸਤੰਬਰ (ਵਿਸ਼ਵ ਵਾਰਤਾ)- ਪਜਾਬ ਕਿਸਾਨ ਯੂਨੀਅਨ ਵ¤ਲੋਂ ਅ¤ਜ ਜ਼ਿਲ੍ਹਾ ਕਚਿਹਰੀ ਮਾਨਸਾ ਵਿਚ ਕਬਾਇਨ ਮਾਲਕਾਂ ਦਾ ਇਕਠ ਕਰਕੇ ਧਰਨਾ ਦਿਤਾ ਗਿਆ, ਜਿਸ ਦੌਰਾਨ ਐਲਾਨ ਕੀਤਾ ਗਿਆ ਕਿ ਕਬਾਇਨਾਂ ਬਿਨਾਂ ਐਸ.ਐਮ.ਐਸ ਲਗਵਾਏ ਚਲਾਈਆਂ ਜਾਣਗੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਵ¤ਲੋਂ ਕਬਾਇਨ ਰੋਕਣ *ਤੇ ਜ਼ਿਲ੍ਹਾ ਅਧਿਕਾਰੀਆਂ ਦਾ ਖੇਤਾਂ ਵਿਚ ਹੀ ਘਿਰਾਓ ਕੀਤਾ ਜਾਵੇਗਾ।
ਧਰਨੇ ਨੂੰ ਸਬੋਧਨ ਕਰਦਿਆਂ ਪਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿਘ ਮਾਨਸਾ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਕਾਰਨ ਆਤਮ ਹ¤ਤਿਆਵਾਂ ਕਰਨ ਦੇ ਰਾਹ ਪਏ ਹੋਏ ਹਨ, ਹੁਣ ਕਾਂਗਰਸ ਸਰਕਾਰ ਵ¤ਲੋਂ ਕਬਾਇਨਾਂ ਤੇ ਐਸ.ਐਮ.ਐਸ ਲਗਵਾਉਣ ਦੇ ਨਾਦਰ ਸ਼ਾਹੀ ਫ਼ਰਮਾਨ ਕਰਕੇ ਕਿਸਾਨਾਂ ਨੂੰ ਹੋਰ ਡੂਘੇ ਆਰਥਿਕ ਸਕਟ ਵਲ ਧਕਿਆ ਜਾ ਰਿਹਾ ਹੈ।
ਕਬਾਇਨ ਮਾਲਕ ਸਘਰਸ਼ ਕਮੇਟੀ ਦੇ ਪ੍ਰਧਾਨ ਬਲੰਵਤ ਸਿਘ ਕਾਕਾ ਨੇ ਕਿਹਾ ਕਿ ਨਵੇਂ ਸਰਕਾਰੀ ਹੁਕਮਾਂ ਤਹਿਤ ਕੰਬਾਇਨਾਂ ਉਪਰ ਐਸ.ਐਮ.ਐਸ ਲਗਵਾਉਣ ਨਾਲ ਪਰਾਲੀ ਦਾ ਕੋਈ ਮਸਲਾ ਹ¤ਲ ਨਹੀਂ, ਸਗੋਂ ਇਸ ਨਾਲ ਕਿਸਾਨਾਂ *ਤੇ ਵਾਧੂ ਦਾ ਭਾਰ ਪਵੇਗਾ, ਜਦੋਂ ਕਿ ਕਬਾਇਨ ਮਾਲਕਾਂ ਨੂੰ ਮਹਿਗੇ ਭਾਅ ਦਾ ਐਸ.ਐਮ.ਐਸ ਦਾ ਖਰਚਾ ਉਠਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਕੰਬਾਇਨ ਮਾਲਕਾਂ ਨੂੰ ਮਜਬੂਰਨ ਝੋਨੇ ਦੀ ਕਟਾਈ ਦੇ ਰੇਟ ਵਧਾਉਣੇ ਪੈਣਗੇ, ਕਿਉਂਕਿ ਇਸ ਯੰਤਰ ਉਪਰ ਲਗਭਗ ਤਿੰਨ ਲੱਖ ਰੁਪਏ ਵੱਖਰਾ ਖਰਚ ਹੁੰਦਾ ਹੈ ਅਤੇ ਡੀਜ਼ਲ ਦੀ ਖਪਤ ਵੱਧ ਹੁੰਦੀ ਹੈ।
ਧਰਨੇ ਦੌਰਾਨ ਮੰਚ ਤੋਂ ਐਲਾਨ ਕਰਦਿਆਂ ਕਿਸਾਨ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਅਤੇ ਜ਼ਿਲ੍ਹਾ ਪ੍ਰਧਾਨ ਭੋਲਾ ਸਿਘ ਸਮਾਓ ਨੇ ਕਿਹਾ ਕਿ ਐਸ.ਐਮ.ਐਸ ਲਗਵਾਉਣ ਦੇ ਕਿਸੇ ਵੀ ਸਰਕਾਰੀ ਹੁਕਮ ਨੂੰ ਨਹੀਂ ਮਨਿਆ ਜਾਵੇਗਾ ਅਤੇ ਬਿਨਾਂ ਐਸ.ਐਮ.ਐਸ ਲਗਵਾਏ ਹੀ ਕਬਾਇਨਾਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਜਿਲਾ ਪ੍ਰਸ਼ਾਸਨ ਵ¤ਲੋਂ ਕਬਾਇਨ ਮਾਲਕਾਂ ਨੂੰ ਖੇਤਾਂ ਵਿਚ ਕਬਾਇਨਾਂ ਚਲਾਉਣ ਤੋਂ ਰੋਕਿਆ ਗਿਆ ਤਾਂ ਅਧਿਕਾਰੀਆਂ ਦਾ ਖੇਤਾਂ ਵਿਚ ਹੀ ਘਿਰਾਓ ਕੀਤਾ ਜਾਵੇਗਾ ਤੇ ਜੇਕਰ ਸਰਕਾਰ ਨੇ ਪਰਾਲੀ ਦੇ ਮਸਲੇ ਦਾ ਕੋਈ ਠੋਸ ਹ¤ਲ ਨਾ ਕ¤ਢਿਆ ਤਾਂ ਕਿਸਾਨਾਂ ਵ¤ਲੋਂ ਪਰਾਲੀ ਨੂੰ ਵੀ ਅ¤ਗ ਲ¤ਗਾਈ ਜਾਵੇਗੀ।
ਇਸੇ ਦੌਰਾਨ ਆਗੂਆਂ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨਾਲ ਮੀਟਿਗ ਕਰਵਾਈ ਗਈ, ਜਿਸ ਵਿ¤ਚ ਡਿਪਟੀ ਕਮਿਸ਼ਨਰ ਵ¤ਲੋਂ ਜਥੇਬਦੀ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੀ ਇਸ ਸਮ¤ਸਿਆ ਨੂੰ ਉਚ ਅਧਿਕਾਰੀਆਂ ਦੀ ਮੀਟਿਗ ਵਿਚ ਉਠਾਇਆ ਜਾਵੇਗਾ।
ਇਸ ਮੌਕੇ ਰਾਮਫਲ ਸਿੰਘ ਚੱਕ ਅਲੀਸ਼ੇਰ, ਕਾਮਰੇਡ ਰਾਜਵਿਦਰ ਰਾਣਾ, ਸੁਰਜੀਤ ਸਿਘ ਕੋਟਧਰਮੂ, ਐਡਵੋਕੇਟ ਬਲਕਰਨ ਸਿਘ ਬ¤ਲੀ, ਹਾਕਮ ਸਿਘ ਝੁਨੀਰ, ਅਮਨਦੀਪ ਸਿਘ ਬਿਲਾ, ਗੁਰਸੇਵਕ ਸਿਘ ਮੌੜ ਕਲਾਂ, ਕਰਨੈਲ ਸਿਘ ਮਾਨਸਾ, ਹਾਕਮ ਸਿਘ ਝੁਨੀਰ, ਜਸਪਾਲ ਸਿਘ ਉਭਾ, ਅਮਰੀਕ ਸਿਘ ਕੋਟਧਰਮੂ ਨੇ ਵੀ ਸੰਬੋਧਨ ਕੀਤਾ।
ਬਾਕਸ
ਅਜ ਦੇ ਧਰਨੇ ਦੀ ਖ਼ਾਸੀਅਤ ਇਹ ਰਹੀ ਕਿ ਜਿਥੇ ਪਹਿਲਾਂ ਕਿਸਾਨ ਧਰਨੇ, ਰੈਲੀਆਂ ਵਿਚ ਟਰੈਕਟਰਾਂ—ਟਰਾਲੀਆਂ, ਕਾਰਾਂ, ਜੀਪਾਂ, ਬ¤ਸਾਂ ਆਦਿ *ਤੇ ਆਉਂਦੇ ਸਨ, ਪਰ ਅ¤ਜ ਕਿਸਾਨ ਕਬਾਇਨਾਂ *ਤੇ ਚੜਕੇ ਧਰਨੇ ਵਿਚ ਪੁ¤ਜੇ, ਜਿਸ ਕਾਰਨ ਪੂਰਾ ਜ਼ਿਲ੍ਹਾ ਕਚਹਿਰੀ ਰੋਡ ਜਾਮ ਹੋ ਗਿਆ ਅਤੇ ਸੜਕ *ਤੇ ਕਬਾਇਨਾਂ ਦੀਆਂ ਲਬੀਆਂ ਕਤਾਰਾਂ ਲ¤ਗੀਆਂ ਰਹੀਆਂ ਅਤੇ ਸੜਕ ਤੋਂ ਲਘਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਫੋਟੋ ਕੈਪਸ਼ਨ: ਮਾਨਸਾ ਵਿਚ ਕੰਬਾਇਨ ਮਾਲਕ ਰੋਸ ਵੱਜੋ ਜ਼ਿਲ੍ਹਾ ਕਚਹਿਰੀ ਵਿਚ ਕੰਬਾਇਨਾਂ ਲਿਜਾਂਦੇ ਹੋਏ।





















