ਮਾਨਸਾ, 21 ਸਤੰਬਰ (ਵਿਸ਼ਵ ਵਾਰਤਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮੌਸਮ ਮਾਹਿਰਾਂ ਵੱਲੋਂ ਰਾਜ ਦੇ ਬਹੁਤੇ ਭਾਗਾਂ ਵਿਚ 22 ਤੋਂ 24 ਸਤੰਬਰ ਤੱਕ ਹਲਕੀ ਤੇ ਦਰਮਿਆਨੀ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕਰਦਿਆਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਗਲੇ 72 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ ਦੇਖਕੇ ਝੋਨੇ ਅਤੇ ਨਰਮੇ ਸਮੇਤ ਹੋਰ ਫਸਲਾਂ ਨੂੰ ਪਾਣੀ ਨਾ ਲਾਉਣ। ਯੂਨੀਵਰਸਿਟੀ ਦੇ ਡਾਇਰੈਕਟਰ ਅਤੇ ਖੇਤੀ ਮੌਸਮ ਸਕੂਲ ਵੱਲੋਂ ਕਿਸਾਨਾਂ ਨੂੰ ਭੇਜੇ ਗਏ ਇਕ ਸੁਨੇਹੇ ਵਿਚ ਚਿਤਾਵਨੀ ਦਿੱਤੀ ਹੈ ਕਿ ਇਸ ਦੌਰਾਨ ਕਿਤੇ—ਕਿਤੇ ਜਿਆਦਾ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਦਿਲਚਸਪ ਗੱਲ ਹੈ ਕਿ ਇਸ ਤੋਂ ਪਹਿਲਾਂ ਮੌਸਮ ਵਿਚ ਆਈ ਅਚਾਨਕੀ ਤਬਦੀਲੀ ਨੇ ਝੋਨੇ ਅਤੇ ਨਰਮੇ ਦੀ ਫਸਲ ਦੇ ਭਰਭੂਰ ਚਾੜ ਲਈ ਖਤਰਾ ਖੜ੍ਹਾ ਕੀਤਾ ਹੋਇਆ ਹੈ ਅਤੇ ਦਿਨ ਵੇਲੇ ਤਾਪਮਾਨ ਉਚਾ ਹੋਣ ਕਰਕੇ ਬਹੁਤ ਸਾਰੇ ਖੇਤਰਾਂ ਵਿਚ ਪਿਛੇਤੇ ਝੋਨੇ ਨੇ ਨਿਸਰਣਾਂ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਲਗਾਤਾਰ ਫਸਲਾਂ ਲਈ ਪਾਣੀ ਦੇਣ ਦਾ ਸੱਦਾ ਦਿੱਤਾ ਹੋਇਆ ਸੀ। ਖੇਤੀ ਮਾਹਿਰਾਂ ਦਾ ਅਨੁਮਾਨ ਹੈ ਕਿ ਜੇਕਰ ਦੋ ਹਫਤੇ ਮਾਲਵਾ ਖੇਤਰ ਦਾ ਮੌਸਮ ਕਿਸਾਨਾਂ ਦੇ ਅਨੁਕੂਲ ਰਹਿੰਦਾ ਹੈ ਤਾਂ ਇਸ ਵਾਰ ਨਰਮੇ ਅਤੇ ਝੋਨੇ ਦੀ ਫਸਲ ਨੇ ਬਾਰੇ—ਨਿਆਰੇ ਕਰ ਦੇਣੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਇਸ ਸੁਨੇਹੇ ਦੇ ਹਵਾਲੇ ਨਾਲ ਦੱਸਿਆ ਕਿ ਭਾਵੇਂ ਇਸ ਤੋਂ ਪਹਿਲਾਂ ਖੇਤੀ ਵਿਭਾਗ ਅਤੇ ਪµਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਸਾਨਾਂ ਨੂµ ਆਪਣੇ ਝੋਨੇ ਅਤੇ ਨਰਮੇ ਨੂੰ ਗਰਮੀ ਦੇ ਪ®ਕੋਪ ਤੋਂ ਬਚਾਉਣ ਲਈ ਲਗਾਤਰ ਪਤਲਾ ਪਾਣੀ ਦਿµਦੇ ਰਹਿਣ ਦੀ ਸਲਾਹ ਦਿੱਤੀ ਸੀ, ਪਰ ਹੁਣ ਮੀਂਹ ਪੈਣ ਦੀ ਸੰਭਾਵਨਾ ਕਾਰਨ ਇਸ ਪਾਣੀ ਨੂੰ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਪਾਣੀ ਦੇਣ ਤੋਂ ਬਾਅਦ ਚੱਲੀਆਂ ਤੇਜ਼ ਹਵਾਵਾਂ ਕਾਰਨ ਝੋਨੇ ਅਤੇ ਨਰਮੇ ਦੇ ਬੂਟੇ ਜੜ੍ਹਾਂ ਦੇ ਗਿੱਲਾ ਹੋਣ ਕਾਰਨ ਡਿੱਗਣ ਦਾ ਖਤਰਾ ਖੜ੍ਹਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਨੂµ ਇਹਨਾਂ ਦਿਨਾਂ ਵਿਚ ਠµਡ ਦੀ ਜ਼ਿਆਦਾ ਲੋੜ ਹੁµਦੀ ਹੈ, ਜਿਸ ਕਾਰਨ ਹੁਣ ਮੀਂਹ ਤੋਂ ਬਾਅਦ ਮੌਸਮ ਵਿਚ ਠੰਡ ਬਣਨ ਕਾਰਨ ਝੋਨੇ ਦੇ ਚੰਗੇ ਝਾੜ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ, ਜਦੋਂ ਕਿ ਨਰਮੇ ਨੂੰ ਖਿੜਾਉਣ ਵਾਸਤੇ ਤੇਜ਼ ਧੁੱਪਾਂ ਦੀ ਜਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਿੱਟੀ ਮੱਖੀ ਲਈ ਸਪਰੇਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ, ਕਿਉਂਕਿ ਸਪਰੇਅ ਤੋਂ 24 ਘੰਟੇ ਬਾਅਦ ਪਏ ਮੀਂਹ ਕਾਰਨ ਸਪਰੇਅ ਧੋਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਰਮੇ ਦੀ ਖਿੜੀ ਹੋਈ ਫਸਲ ਨੂੰ ਤੁਰੰਤ ਚੁਗ ਲੈਣਾ ਚਾਹੀਦਾ ਹੈ।
ਖੇਤੀ ਵਿਭਾਗ ਦੇ ਮਾਨਸਾ ਸਥਿਤ ਜ਼ਿਲ੍ਹਾ ਮੁੱਖ ਅਫਸਰ ਡਾ. ਗੁਰਾਦਿੱਤਾ ਸਿµਘ ਸਿੱਧੂ ਨੇ ਦੱਸਿਆ ਕਿ ਕਿਸਾਨਾਂ ਨੇ ਵਿਭਾਗ ਦੇ ਕਹਿਣ ‘ਤੇ ਫ਼ਸਲ ਨੂµ ਕਈ ਦਿਨਾਂ ਤੋਂ ਪਾਣੀ ਦੇਣਾ ਸ਼ੁਰੂ ਕੀਤਾ ਹੋਇਆ ਸੀ, ਪਰ ਹੁਣ ਮੀਂਹ ਦੀ ਆਈ ਚਿਤਾਵਨੀ ਕਾਰਨ ਕਿਸਾਨਾਂ ਨੂੰ ਪਾਣੀ ਦੇਣ ਤੋਂ ਰੋਕਿਆ ਗਿਆ ਹੈ।
ਇਸੇ ਦੌਰਾਨ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਨਰਮੇ ਦੀ ਫਸਲ ਉਤੇ ਚੇਪਾ, ਤੇਲਾ ਵਰਗੀਆਂ ਜਿਹੜੀਆਂ ਬਿਮਾਰੀਆਂ ਦਾ ਕਿਤੇ—ਕਿਤੇ ਹਮਲਾ ਹੋਇਆ ਹੈ, ਉਹ ਇਸ ਮੀਂਹ ਨਾਲ ਸਭ ਕੁਝ ਧੋਤੇ ਜਾਣ ਸਦਕਾ ਖਤਮ ਹੋਣ ਦੀ ਸੰਭਾਵਨਾ ਬਣ ਗਈ ਹੈ, ਵੈਸੇ ਮਾਹਿਰਾਂ ਨੇ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਫਸਲਾਂ *ਤੇ ਕਿਸੇ ਕਿਸਮ ਦੀ ਸਪਰੇਅ ਤੋਂ ਵਰਜਿਆ ਹੈ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...