ਹੁਸ਼ਿਆਰਪੁਰ, 18 ਸਤੰਬਰ, (ਤਰਸੇਮ ਦੀਵਾਨਾ)-ਟਾਂਡਾ ਵਿਖੇ ਜਾਜਾ ਬਾਈਪਾਸ ਸਥਿਤ ਇਕ ਚਾਹਲ ਗੰਨ ਹਾਉਸ ਵਿਖੇ ਅੰਨੇਵਾਹ ਗੋਲੀਆਂ ਚੱਲਣ ਕਾਰਣ ਇੱਕ ਅੌਰਤ ਦੀ ਮੌਤ ਅਤੇ ਇੱਕ ਗੰਭੀਰ ਰੂਪ ਵਿਚ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਇਹ ਗੋਲੀਆਂ ਦੀ ਉਸ ਸਮੇਂ ਲਲੋਕਾ ਵਿਚ ਦਹਿਸਤ ਦਾ ਮਾਹੋਲ ਪੈਦਾ ਹੋ ਗਿਆ ਜਦ ਚਾਹਲ ਗੰਨ ਹਾਉਸਟਾਂਡਾ ਵਿਚ ਵਾਪਰੀ ਇਹ ਘਟਨਾ ਦੌਰਾਨ 2 ਅੌਰਤਾਂ ਬਲਵੀਰ ਕੌਰ ਵਾਸੀ ਝਾਵਾਂ ਤੇ ਉਸਦੀ ਨਣਾਣ ਸਰਬਜੀਤ ਕੌਰ ਜੋ ਕਿ ਕੈਨੇਡਾ ਤੋ ਆਈ ਹੋਈ ਸੀ। ਜਦ ਉਹ ਦੋਵੇ ਗੰਨ ਹਾਉਸ ਅੰਦਰ ਦਾਖਲ ਹੋਈਆਂ ਜਿਥੈ ਕਿ ਗੰਨ ਹਾਉਸ ਵਿਚ ਮਜੌਦ ਗੰਨ ਹਾਉਸ ਮਾਲਕ ਦੇ ਲੜਕੇ ਅਮਨਪ੍ਰੀਤ ਸਿੰਘ ਨੇ ਉਂਨਾਂ ਅੌਰਤਾਂ ਉਪਰ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਥੇ ਕਿ ਗੋਲੀਆਂ ਚੱਲਣ ਕਾਰਣ ਸਰਬਜੀਤ ਕੌਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਜੀ ਅੋਰਤ ਨੂੰ ਜਖਮੀ ਹਾਲਤ ਵਿਚ ਕਿਸੇ ਹਸਪਤਾਲ ਵਿਚ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਜਿਥੇ ਕਿ ਘਟਨਾ ਨੂੰ ਅੰਜਾਮ ਦੇਣ ਮਗਰੋਂ ਦੋਸੀ ਗੰਨ ਹਾਉਸ ਨੂੰ ਤਾਲਾ ਲਗਾ ਕੇ ਮੌਕੇ ਤੋਂ ਫਰਾਰ ਹੋ ਗਿਆ। ਿਜਥੇ ਕਿ ਟਾਂਡਾ ਪੁਲਿਸ ਪ੍ਰਸਾਸਨ ਡੀ ਐਸ ਪੀ ਹਰਪ੍ਰੀਤ ਸਿੰੰਘ ਗਿੱਲ ਨੇ ਉਚ ਪੁਲਿਸ ਅਧਿਕਾਰੀਆ ਨੇ ਮੌਕੇ ਤੇ ਪਹੁੰਚ ਕੇ ਤਫਤੀਸ ਕਰਨੀ ਸੁਰੂ ਕਰ ਦਿੱਤੀ।
ਫੋਟੋ ਕੈਪਸ਼ਨ – ਗੋਲੀਆਂ ਚੱਲਣ ਦੀ ਘਟਨਾ ਮਗਰੋਂ ਜਾਚ ਕਰਦੇ ਹੋਏ ਪੁਲਿਸ ਅਧਿਕਾਰੀ