ਬੁਢਲਾਡਾ (ਮਾਨਸਾ), 18 ਸਤੰਬਰ (ਵਿਸ਼ਵ ਵਾਰਤਾ)- ਸਾਬਕਾ ਸੋ੍ਰਮਣੀ ਗੁਰਦੁਆਰਾ ਕਮੇਟੀ ਮੈਂਬਰ ਗਿਆਨੀ ਗੋਪਾਲ ਸਿੰਘ ਦੇ 55 ਸਾਲਾ ਪੁੱਤਰ ਰਾਜਿੰਦਰ ਸਿੰਘ ਨੰਬਰਦਾਰ ਨੇ ਕਰਜ਼ੇ ਦਾ ਭਾਰ ਨਾਂ ਸਹਿੰਦਿਆਂ ਆਪਣੇ ਖੇਤ ਵਿੱਚ ਲੱਗੇ ਦਰਖਤ ਉਤੇ ਆਪਣੀ ਹੀ ਪੱਗ ਨਾਲ ਫਾਹਾ ਲੈ ਲਿਆ । ਉਹ ਆਪਣੇ ਪਿੱਛੇ ਦੋ ਪੁੱਤਰ ਜਸਪ੍ਰੀਤ ਸਿੰਘ, ਦਵਿੰਦਰ ਸਿੰਘ ਅਤੇ ਪਤਨੀ ਜ਼ਸਵਿੰਦਰ ਕੌਰ ਨੂੰ ਪਿੱਛੇ ਛੱਡ ਗਏ ਹਨ। ਇਸ ਕਿਸਾਨ ਦੇ ਸਿਰ ਲਗ—ਭਗ 30 ਲੱਖ ਰੁਪਏ ਦਾ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਸੀ। ਮ੍ਰਿਤਕ ਦੇ ਵੱਡੇ ਭਰਾ ਬਲਵੀਰ ਸਿੰਘ ਬੱਤਰਾ ਨੇ ਦੱਸਿਆ ਕਿ ਉਸ ਦੇ ਮ੍ਰਿਤਕ ਭਰਾ ਸਿਰ 11 ਲੱਖ ਰੁਪਏ ਪੰਜਾਬ ਐਂਡ ਸਿੰਧ ਬੈਂਕ ਬਛੋਆਣਾ, 4 ਲੱਖ ਰੁਪਏ ਵਕਫ ਬੋਰਡ ਦੇ, ਜਦੋ ਕਿ ਉਹ 14 ਲੱਖ ਰੁਪਏ ਆਪਣੇ ਆੜਤੀ ਦਾ ਦੇਣਦਾਰ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ ਸਾਡੇ ਚਾਰ ਏਕੜ ਤੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਸ਼ਹਿਰ ਦੇ ਨੰਬਰਦਾਰ ਰਾਜਿੰਦਰ ਸਿੰਘ ਦੀ ਮੌਤ ਤੇ ਸ਼ਹਿਰ *ਚ ਭਾਰੀ ਸੋਗ ਹੈ, ਨੰਬਰਦਾਰ ਰਜਿੰਦਰ ਸਿੰਘ ਇਮਾਨਦਾਰ ਅਤੇ ਸੂਝਵਾਨ ਵਿਅੱਕਤੀ ਹੋਣ ਦੇ ਨਾਤੇ ਉਨ੍ਹਾਂ ਦਾ ਸ਼ਹਿਰ ਵਿੱਚ ਭਾਰੀ ਮਾਨ ਸਤਿਕਾਰ ਸੀ। ਮ੍ਰਿਤਕ ਕਿਸਾਨ ਦੀ ਖੁਦਕੁਸ਼ੀ ਦੇ ਸੰਬੰਧ ਵਿੱਚ ਥਾਣਾ ਸਿਟੀ ਬੁਢਲਾਡਾ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ।
ਫੋਟੋ ਕੈਪਸ਼ਨ: ਮ੍ਰਿਤਕ ਕਿਸਾਨ ਰਾਜਿੰਦਰ ਸਿੰਘ ਦੀ ਫਾਈਲ ਫੋਟੋ।