ਅੱਜ ਹੋਵੇਗਾ ਬੀਜੇਪੀ ਆਗੂ ਸਰਬਜੀਤ ਮੱਕੜ ਦੇ ਪੁੱਤਰ ਕੰਵਰਦੀਪ ਮੱਕੜ ਦਾ ਅੰਤਿਮ ਸਸਕਾਰ
ਜਲੰਧਰ 24ਜੂਨ (ਵਿਸ਼ਵ ਵਾਰਤਾ): ਬੀਜੇਪੀ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਸਰਬਜੀਤ ਸਿੰਘ ਮੱਕੜ ਦੇ ਪੁੱਤਰ ਕੰਵਰਦੀਪ ਮੱਕੜ ਦਾ ਅੰਤਿਮ ਸਸਕਾਰ ਅੱਜ ਸ਼ਾਮ 5 ਵਜੇ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨ ਘਾਟ ‘ਚ ਹੋਵੇਗਾ। ਪਿਛਲੇ ਦਿਨੀ ਬਿਮਾਰੀ ਦੇ ਚਲਦਿਆ ਕੰਵਰਦੀਪ ਮੱਕੜ ਦੀ ਇਲਾਜ਼ ਦੌਰਾਨ ਚੇਨਈ ਦੇ ਇਕ ਹਸਪਤਾਲ ‘ਚ ਮੌਤ ਹੋ ਗਈ ਸੀ। ਕੰਵਰਦੀਪ ਸਰਬਜੀਤ ਮੱਕੜ ਦੇ ਵੱਡੇ ਪੁੱਤਰ ਸਨ। 2 ਦਿਨ ਪਹਿਲਾਂ ਸੋਸ਼ਲ ਮੀਡਿਆ ‘ਤੇ ਪੋਸਟ ਪਾ ਕੇ ਸਰਬਜੀਤ ਮੱਕੜ ਵੱਲੋ ਉਨ੍ਹਾਂ ਨੇ ਅਕਾਲ ਚਲਾਣੇ ਦੀ ਖ਼ਬਰ ਸਾਂਝੀ ਕੀਤੀ ਗਈ ਸੀ। ਉਨ੍ਹਾਂ ਦੀ ਮੌਤ ਕਾਰਨ ਮੱਕੜ ਪਰਿਵਾਰ ਨੂੰ ਗਹਿਰਾ ਸਦਮਾ ਲਗਾ ਹੈ।






















