ਪਹਿਲ ਬਜਰੰਗ ਪੂਨੀਆ ਦੇ ਖਿਲਾਫ NADA ਦੀ ਵੱਡੀ ਕਾਰਵਾਈ , ਕੀਤਾ ਮੁਅੱਤਲ
ਨਵੀਂ ਦਿੱਲੀ 23 ਜੂਨ, (ਵਿਸ਼ਵ ਵਾਰਤਾ) : ਪਹਿਲਵਾਨ ਬਜਰੰਗ ਪੂਨੀਆ ਨੂੰ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਵੱਲੋਂ ਇੱਕ ਵਾਰ ਫਿਰ ਮੁਅੱਤਲ ਕਰ ਦਿੱਤਾ ਗਿਆ ਹੈ। ਐਂਟੀ ਡੋਪਿੰਗ ਏਜੰਸੀ ਵੱਲੋਂ ਪੂਨੀਆ ਨੂੰ ਅਸਥਾਈ ਤੌਰ ਤੇ ਮੁਅਤਲ ਕੀਤਾ ਗਿਆ ਹੈ। ਇਸਤੋਂ ਤੋਂ ਪਹਿਲਾਂ ਵੀ ਬਜਰੰਗ ਪੂਲੀਆ ਦੇ ਖਿਲਾਫ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਵੱਲੋਂ ਕਾਰਵਾਈ ਕੀਤੀ ਗਈ ਸੀ। ‘ਤੇ ਉਸ ਨੂੰ ਮੁਅੱਤਲ ਕੀਤਾ ਗਿਆ ਸੀ ਪਰ ਉਸਦੀ ਮੁਅੱਤਲੀ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਏਜੰਸੀ ਵੱਲੋਂ ਮੁਅਤਲ ਕਰਨ ਦਾ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ। ਪਰ ਹੁਣ ਬਜਰੰਗ ਪੂਨੀਆ ਨੂੰ ਮੁਅੱਤਲ ਕੀਤੇ ਜਾਣ ਦੇ ਨਾਲ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਨੈਸ਼ਨਲ ਐਂਟੀ ਡੋਪਿੰਗ ਏਜੰਸੀ ਵੱਲੋਂ ਇਹ ਕਾਰਵਾਈ 10 ਮਾਰਚ ਨੂੰ ਸੋਨੀਪਤ ਦੇ ਵਿੱਚ ਲਏ ਗਏ ਇੱਕ ਡੋਪ ਟੈਸਟ ਦੇ ਸੈਂਪਲ ਦੇ ਅਧਾਰ ਤੇ ਕੀਤੀ ਗਈ ਹੈ। ਬਜਰੰਗ ਪੂਨੀਆ ਕੋਲ ਇਸ ਕਾਰਵਾਈ ਦੇ ਖਿਲਾਫ ਜਵਾਬ ਦੇਣ ਦੇ ਲਈ 10 ਜੁਲਾਈ ਤੱਕ ਦਾ ਵਕਤ ਹੈ। ਬਜਰੰਗ ਪੂਨੀਆਂ ਦੇ ਵਕੀਲ ਨੇ ਕਿਹਾ ਹੈ ਕਿ ਉਹਨਾਂ ਨੂੰ ਨੋਟਿਸ ਮਿਲਿਆ ਹੈ, ‘ਤੇ ਇਸਦਾ ਜਵਾਬ ਜਰੂਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਪਿਛਲੀ ਵਾਰ ਵੀ ਸੁਣਵਾਈ ਦੇ ਵਿੱਚ ਹਾਜ਼ਰ ਹੋਏ ਸਨ, ਅਤੇ ਇਸ ਵਾਰ ਵੀ ਆਪਣਾ ਜਵਾਬ ਜਰੂਰ ਦਾਇਰ ਕਰਨਗੇ। ਬਜਰੰਗ ਪੂਲੀਆਂ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ, ਬਜਰੰਗ ਪੂਨੀਆਂ ਨੇ ਕੁਝ ਵੀ ਗਲਤ ਨਹੀਂ ਕੀਤਾ।























