ਵਿਧਾਨਸਭਾ ਸਪੀਕਰ ਨੇ ਰਾਜਾ ਵੜਿੰਗ ,ਮੀਤ ਹੇਅਰ, ਰਾਜ ਕੁਮਾਰ ਚੱਬੇਵਾਲ ਤੇ ਸੁਖਜਿੰਦਰ ਰੰਧਾਵਾ ਦਾ ਅਸਤੀਫਾ ਕੀਤਾ ਮਨਜੂਰ
ਚੰਡੀਗੜ੍ਹ 19 ਜੂਨ (ਵਿਸ਼ਵ ਵਾਰਤਾ): ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਨਵੇਂ ਬਣੇ ਲੋਕ ਸਭਾ ਦੇ ਐਮਪੀ ਰਾਜਾ ਵੜਿੰਗ ਮੀਤ ਹੇਅਰ ਰਾਜਕੁਮਾਰ ਚੱਬੇਵਾਲ ਤੇ ਸੁਖਜਿੰਦਰ ਰੰਧਾਵਾ ਦਾ MLA ਦੇ ਅਹੁਦੇ ਤੋਂ ਇਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਸੁਖਜਿੰਦਰ ਸਿੰਘ ਰੰਧਾਵਾ ਰਾਜਕੁਮਾਰ ਚੱਬੇਵਾਲ ਅਤੇ ਰਾਜਾ ਵੜਿੰਗ ਦਾ ਅਸਤੀਫਾ 14 ਜੂਨ ਨੂੰ ਹੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਮਨਜੂਰ ਕਰ ਲਿਆ ਗਿਆ ਸੀ। ਜਦ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤ ਹਾਸਿਲ ਕਰਨ ਵਾਲੇ ਮੀਤ ਹੇਅਰ ਦਾ ਅਸਤੀਫਾ ਅੱਜ 19 ਜੂਨ ਨੂੰ ਮਨਜ਼ੂਰ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਚਾਰ ਵਿਧਾਨ ਸਭਾ ਹਲਕੇ ਖਾਲੀ ਹੋ ਗਏ ਹਨ। ਇਹਨਾਂ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਅਗਲੇ ਛੇ ਮਹੀਨਿਆਂ ਦੇ ਅੰਦਰ ਅੰਦਰ ਚੋਣਾਂ ਕਰਵਾਉਣੀਆਂ ਜਰੂਰੀ ਹੋਣਗੀਆਂ। ਦੇਖਣਾ ਹੋਵੇਗਾ ਚੋਣ ਕਮਿਸ਼ਨ ਇਹਨਾਂ ਚਾਰ ਹਲਕਿਆਂ ‘ਚ ਵੋਟਾਂ ਕਰਵਾਉਣ ਲਈ ਕਦੋਂ ਨੋਟੀਫਿਕੇਸ਼ਨ ਜਾਰੀ ਕਰਦਾ ਹੈ। ਫਿਲਹਾਲ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ 10 ਜੁਲਾਈ ਨੂੰ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਬੀਜੇਪੀ ਵੱਲੋਂ ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ।






















