ਗਿਰੀਰਾਜ ਸਿੰਘ ਤੇ ਜੋਤੀਰਾਦਿੱਤਿਆ ਸਿੰਧੀਆ ਨੇ ਕੈਬਨਿਟ ਮੰਤਰੀ ਅਤੇ ਡਾ: ਵੀਰੇਂਦਰ ਖਟੀਕ ਨੇ ਮੰਤਰੀ ਪਦ ਦੀ ਚੁੱਕੀ ਸੋਹੁੰ
ਚੰਡੀਗੜ੍ਹ ,9 ਜੂਨ (ਵਿਸ਼ਵ ਵਾਰਤਾ): ਡਾ: ਵੀਰੇਂਦਰ ਖਟੀਕ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ । ਉਹ ਟੀਕਮਗੜ੍ਹ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਆਰਐਸਐਸ ਅਤੇ ਏਬੀਵੀਪੀ ਨਾਲ ਜੁੜੇ ਰਹੇ ਹਨ। ਉਹ ਟੀਕਮਗੜ੍ਹ ਤੋਂ ਵੱਡੀ ਜਿੱਤ ਦਰਜ ਕਰਕੇ ਸੰਸਦ ਪੁੱਜੇ ਹਨ। 1996 ਵਿੱਚ ਪਹਿਲੀ ਵਾਰ ਸਾਗਰ ਤੋਂ ਸੰਸਦ ਮੈਂਬਰ ਚੁਣੇ ਗਏ।

ਗਿਰੀਰਾਜ ਸਿੰਘ ਨੇ ਮੋਦੀ ਸਰਕਾਰ ‘ਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ । ਉਹ ਬੇਗੂਸਰਾਏ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। 2014 ਵਿੱਚ ਨਵਾਦਾ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਪਿਛਲੀ ਸਰਕਾਰ ਵਿੱਚ ਉਨ੍ਹਾਂ ਕੋਲ ਪੰਚਾਇਤੀ ਰਾਜ ਮੰਤਰੀ ਦਾ ਚਾਰਜ ਸੀ। ਜੋਤੀਰਾਦਿੱਤਿਆ ਸਿੰਧੀਆ ਨੇ ਵੀ ਇੱਕ ਵਾਰ ਫਿਰ ਮੋਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ ।ਪ੍ਰਧਾਨ ਮੰਤਰੀ ਮੋਦੀ ਦੀ ਨਵੀਂ ਟੀਮ ਵਿੱਚ 30 ਕੈਬਨਿਟ ਮੰਤਰੀ, 5 ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਲ ਹਨ। ਭਾਰਤ ਦੇ 24 ਰਾਜਾਂ ਦੇ ਨਾਲ-ਨਾਲ ਸਾਰੇ ਖੇਤਰਾਂ ਨੂੰ ਮੰਤਰੀ ਮੰਡਲ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ। ਸਾਰੇ ਸਮਾਜਿਕ ਸਮੂਹਾਂ ਦੀ ਲੀਡਰਸ਼ਿਪ – 27 ਓਬੀਸੀ, 10 ਐਸਸੀ, 5 ਐਸਟੀ, 5 ਘੱਟ ਗਿਣਤੀਆਂ – ਸਮੇਤ ਰਿਕਾਰਡ 18 ਸੀਨੀਅਰ ਮੰਤਰੀ ਮੰਤਰਾਲਿਆਂ ਦੀ ਅਗਵਾਈ ਕਰ ਰਹੇ ਹਨ।























