
ਨਵੀਂ ਦਿੱਲੀ 14 ਫ਼ਰਵਰੀ (ਵਿਸ਼ਵ ਵਾਰਤਾ)-ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਪੋਤੇ ਵਿਭਾਕਰ ਸ਼ਾਸਤਰੀ ਬੁੱਧਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ।
ਜਾਣਕਾਰੀ ਅਨੁਸਾਰ ਸ਼ਾਸਤਰੀ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ, ਜੋ ਕਿ ਪੁਰਾਣੀ ਪਾਰਟੀ ਲਈ ਇੱਕ ਹੋਰ ਵੱਡਾ ਝਟਕਾ ਬਣ ਗਿਆ। ਉਨ੍ਹਾਂ ਆਪਣਾ ਅਸਤੀਫਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਸੌਂਪ ਦਿੱਤਾ ਹੈ।
ਉਹਨਾਂ ਪੱਤਰ ਚ ਲਿਖਿਆ ਕੇ ਮਾਨਯੋਗ ਕਾਂਗਰਸ ਪ੍ਰਧਾਨ ਸ਼੍ਰੀ ਖੜਗੇਜੀ! ਸਤਿਕਾਰਯੋਗ ਸਰ, ਮੈਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਦੇ ਰਿਹਾ ਹਾਂ, ”ਸ਼ਾਸਤਰੀ ਨੇ ਇਹ ਸੰਦੇਸ਼ ਐਕਸ ‘ਤੇ ਪੋਸਟ ਕੀਤਾ।
ਮਹਾਰਾਸ਼ਟਰ ਤੋਂ ਕਾਂਗਰਸ ਦੇ ਦਿੱਗਜ ਆਗੂ ਅਸ਼ੋਕ ਚਵਾਨ ਅਤੇ ਬਾਬਾ ਸਿੱਦੀਕ ਦੇ ਪਾਰਟੀ ਛੱਡਣ ਤੋਂ ਤੁਰੰਤ ਬਾਅਦ ਵਿਭਾਕਰ ਦੇ ਸ਼ਾਸਤਰੀ ਦਾ ਅਸਤੀਫਾ ਆਇਆ।























