ਕਿਸਾਨ ਜਥੇਬੰਦੀਆਂ ਹੋਈਆਂ ਸਰਗਰਮ, ਸਹਿਕਾਰਤਾ ਵਿਭਾਗ ਨੇ ਕਿਸਾਨਾਂ ਤੋਂ ਖਾਦ ਵਾਪਸ ਮੰਗਵਾਈ
ਮਾਨਸਾ, 7 ਜੂਨ (ਵਿਸ਼ਵ ਵਾਰਤਾ)- ਭਾਰਤ ਸਰਕਾਰ ਦੇ ਖਾਦ ਸਪਲਾਈ ਕਰਨ ਵਾਲੇ ਅਦਾਰੇ ਕਰਿਸ਼ਕ ਭਾਰਤੀ ਕੌਆਪ੍ਰੇਟਿਵ ਲਿਮਿਟਡ (ਕਰਿਭਕੋ) ਵੱਲੋਂ ਸਾਉਣੀ ਦੇ ਸੀਜਨ ਲਈ ਸਹਿਕਾਰੀ ਸਭਾਵਾਂ ਨੂੰ ਭੇਜੀ ਗਈ ਯੂਰੀਆ ਖਾਦ ਦੀ ਸਪਲਾਈ ਵਿਚ ਘੱਟ ਵਜਨ ਵਾਲੇ ਥੈਲਿਆਂ ਦਾ ਮਾਮਲਾ ਗਰਮਾ ਗਿਆ ਹੈ। ਰੇਲ ਰਾਹੀਂ ਪੁੱਜੀ ਇਸ ਖਾਦ ਦੇ ਸਭਾਵਾਂ ਵਿਚ ਪੁੱਜਣ ਤੋਂ ਬਾਅਦ ਜਦੋਂ ਕਿਸਾਨ ਇਨ੍ਹਾਂ ਥੈਲਿਆਂ ਨੂੰ ਆਪਣੇ ਘਰਾਂ ਵਿਚ ਲੈਕੇ ਗਏ ਤਾਂ ਅਨੇਕਾਂ ਬੋਰੀਆਂ *ਚੋਂ 5—5, 7—7 ਕਿਲੋ ਭਾਅ ਘੱਟ ਪਾਇਆ ਗਿਆ, ਜਿਸ ਨੂੰ ਲੈਕੇ ਕਿਸਾਨਾਂ ਵਿਚ ਰੋਸ ਫੈਲ ਗਿਆ। ਕਿਸਾਨਾਂ ਨੇ ਜਦੋਂ ਇਸ ਦੀ ਸੂਚਨਾ ਸਹਿਕਾਰੀ ਅਧਿਕਾਰੀਆਂ ਨੂੰ ਦਿੱਤੀ ਤਾਂ ਉਨ੍ਹਾਂ ਨੂੰ ਹੱਥਾਂ—ਪੈਰਾਂ ਦੀ ਪੈ ਗਈ ਅਤੇ ਘੱਟ ਵਜਨ ਵਾਲੇ ਗੱਟਿਆਂ ਨੂੰ ਤੁਰੰਤ ਸਭਾਵਾਂ ਵਿਚ ਭੇਜਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ।
ਇਨ੍ਹਾਂ ਘੱਟ ਵਜਨ ਵਾਲੇ ਮਾਮਲਿਆਂ ਨੂੰ ਲੈਕੇ ਕਿਸਾਨ ਜਥੇਬੰਦੀਆਂ ਸਰਗਰਮ ਹੋ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਇਸ ਨੂੰ ਕਿਸਾਨਾਂ ਨਾਲ ਠੱਗੀ ਕਰਾਰ ਦਿੱਤਾ ਗਿਆ ਹੈ ਅਤੇ ਇਸ ਦੇ ਵਿਰੋਧ ਵੱਜੋ ਮੈਦਾਨ ਵਿਚ ਨਿੱਤਰਨ ਦਾ ਫੈਸਲਾ ਕੀਤਾ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਇਸ ਮਾਮਲੇ ਸਬੰਧੀ ਭਲਕੇ ਸਾਰੇ ਪਿੰਡਾਂ ਵਿਚ ਜਾਕੇ ਬਕਾਇਦਾ ਪੜਤਾਲ ਕਰਨ ਦਾ ਨਿਰਣਾ ਲਿਆ ਗਿਆ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਦੇ ਕੱਲ੍ਹ ਲੱਗੇ ਰੈਕ ਮੌਕੇ 66 ਹਜ਼ਾਰ ਦੇ ਕਰੀਬ ਯੂਰੀਆ ਖਾਦ ਦੀਆਂ ਬੋਰੀਆਂ ਦੀ ਮਾਨਸਾ ਨੇੜਲੇ ਪਿੰਡਾਂ ਵਿਚ ਆਮਦ ਹੋਈ ਸੀ ਅਤੇ ਇਸ ਖਾਦ ਨੂੰ ਲਗਭਗ 45 ਦੇ ਕਰੀਬ ਸਹਿਕਾਰੀ ਸਭਾਵਾਂ ਨੂੰ ਸਪਲਾਈ ਕੀਤਾ ਗਿਆ। ਝੋਨੇ ਦੀ ਲਵਾਈ ਨੇੜੇ ਆਉਣ ਕਾਰਨ ਪਿੰਡਾਂ ਦੇ ਕਿਸਾਨ ਕਾਹਲੀ ਵਿਚ ਇਹ ਖਾਦ ਸਹਿਕਾਰੀ ਸਭਾਵਾਂ ਵਿਚ ਪਹੁੰਚਣ ਸਾਰ ਆਪਣੇ ਘਰਾਂ ਨੂੰ ਲੈ ਗਏ। ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵੱਲੋਂ ਟਰੱਕਾਂ *ਚੋਂ ਲਹਿਣਸਾਰ ਹੀ ਇਹ ਖਾਦ ਸਿੱਧੀ ਕਿਸਾਨਾਂ ਨੂੰ ਟਰਾਲੀਆਂ ਰਾਹੀਂ ਚੁਕਾਈ ਗਈ, ਪਰ ਜਦੋਂ ਕਿਸਾਨਾਂ ਨੂੰ ਵਜਨ ਘੱਟ ਦਾ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪਹਿਲਾਂ ਘਰ ਵਾਲੇ ਸਾਧਾਰਨ ਕੰਡਿਆਂ ਨਾਲ ਇਨ੍ਹਾਂ ਨੂੰ ਤੋਲਿਆ ਗਿਆ ਅਤੇ ਬਾਅਦ ਵਿਚ ਸਹਿਕਾਰੀ ਸਭਾਵਾਂ ਵਾਲੇ ਕੰਡਿਆਂ ਰਾਹੀਂ ਜਦੋਂ ਤੋਲ ਨੂੰ ਪੜਤਾਲਿਆ ਗਿਆ ਤਾਂ ਉਹ ਸੱਚਮੁੱਚ ਕਈ—ਕਈ ਕਿੱਲੋ ਘੱਟ ਨਿਕੱਲਿਆ।
ਕਈ ਪਿµਡਾਂ ’ਚ ਕਿਸਾਨਾਂ ਨੂੰ ਗੱਟਿਆਂ ਦੀ ਵਜ਼ਨ ਘੱਟ ਹੋਣ ਦਾ ਸ਼ੱਕ ਪੈਣ ’ਤੇ ਜਦੋਂ ਤੁਲਾਈ ਕੀਤੀ ਗਈ ਤਾਂ 7 ਤੋਂ 10 ਕਿੱਲੋਗ®ਾਮ ਤੱਕ ਘੱਟ ਖਾਦ ਪਾਈ ਗਈ। ਘੱਟ ਵਜ਼ਨ ਹੋਣ ਦੀ ਸੂਚਨਾ ਕਿਸਾਨ ਜਥੇਬµਦੀਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਪਿµਡਾਂ ਦੇ ਸਹਿਕਾਰੀ ਸਭਾਵਾਂ ਵੱਲ ਚਾਲੇ ਪਾ ਦਿੱਤੇ। ਪਿµਡ ਬੁਰਜ ਹਰੀ, ਅਕਲੀਆ ਤੇ ਤਾਮਕੋਟ ਵਿਖੇ ਤਾਂ ਵੱਡੀ ਗਿਣਤੀ ’ਚ ਕਿਸਾਨ ਕਾਰਕੁਨਾਂ ਨੇ ਰੋਸ ਪ®ਗਟ ਕੀਤਾ।
ਜ਼ਿਕਰਯੋਗ ਹੈ ਕਿ ਇਸ ਵਾਰ 50 ਕਿੱਲੋ ਦੀ ਥਾਂ ਗੱਟਿਆਂ ’ਚ 45 ਕਿੱਲੋ ਖਾਦ ਦੀ ਭਰਤੀ ਕੀਤੀ ਗਈ ਹੈ। ਅੱਜ ਜਦੋਂ ਕਿਸਾਨਾਂ ਵਲੋਂ ਗੱਟਿਆਂ ਦਾ ਵਜ਼ਨ ਤੋਲਿਆ ਗਿਆ ਤਾਂ ਕਾਫ਼ੀ ਗੱਟਿਆਂ ’ਚ 45 ਦੀ ਬਿਜਾਏ 35,36,38 ਕਿੱਲੋ ਵਜ਼ਨ ਪਾਇਆ ਗਿਆ।
ਪਿµਡ ਬੁਰਜ ਹਰੀ ਵਿਖੇ ਕਿਸਾਨਾਂ ਦੇ ਇਕੱਠ ਨੂੰ ਸµਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਜਨਰਲ ਸਕੱਤਰ ਬੋਘ ਸਿµਘ ਮਾਨਸਾ ਤੇ ਜ਼ਿਲ੍ਹਾ ਆਗੂ ਉੱਗਰ ਸਿµਘ ਮਾਨਸਾ ਦੇ ਦੋਸ਼ ਲਗਾਇਆ ਕਿ ਇਹ ਸਭ ਸਰਕਾਰ, ਵਪਾਰੀਆਂ ਤੇ ਕਾਰਖਾਨੇਦਾਰਾਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ।
ਉੱਧਰ ਕਰਿਭਕੋ ਦੇ ਖੇਤਰੀ ਇµਚਾਰਜ ਗੁਰਜੀਤ ਸਿµਘ ਨੇ ਸµਪਰਕ ਕਰਨ ’ਤੇ ਮੰਨਿਆ ਕਿ ਕੁਝ ਥੈਲਿਆਂ ਵਿਚ ਇਹ ਵਜਨ ਘੱਟ ਨਿੱਕਲਿਆ ਹੈ। ਉਨ੍ਹਾਂ ਦੱਸਿਆ ਕਿ ਖਾਦ ਇਮਪੋਰਟ ਹੋਕੇ ਆਈ ਹੈ ਅਤੇ ਇਸ ਵਿਚਲੇ ਵਜਨ ਨੂੰ ਵੀ ਉਨ੍ਹਾਂ ਦੀਆਂ ਅੱਖਾਂ ਤੋਂ ਦੂਰ ਤੋਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਯੂਰੀਆ ਦੀ ਮµਗ ਜ਼ਿਆਦਾ ਹੋਣ ਕਰਕੇ ਵਿਦੇਸ਼ਾਂ ਤੋਂ ਮਗਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਆਦੇਸ਼ ਕੀਤੇ ਗਏ ਹਨ ਕਿ ਉਹ ਘੱਟ ਵਜ਼ਨ ਵਾਲੀ ਖਾਦ ਦੇ ਗੱਟੇ ਸਪਲਾਈ ਨਾ ਕਰਨ ਅਤੇ ਜਿਹੜੇ ਕਿਸਾਨਾਂ ਨੂੰ ਖਾਦ ਸਪਲਾਈ ਹੋ ਗਈ ਹੈ, ਉਹ ਤੁਰੰਤ ਵਾਪਸ ਮੰਗਵਾਈ ਜਾਵੇ ਤਾਂ ਜੋ ਅਸਲ ਵਜਨ ਵਾਲੇ ਥੈਲੇ ਕਿਸਾਨਾਂ ਨੂੰ ਦਿੱਤੇ ਜਾ ਸਕਣ।
ਫੋਟੋ ਕੈਪਸ਼ਨ: ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਬੋਘ ਸਿੰਘ, ਪਿੰਡ ਤਾਮਕੋਟ ਵਿਖੇ ਘੱਟ ਵਜਨ ਵਾਲੀ ਖਾਦ ਦੇ ਥੈਲੇ ਵਿਖਾਉਂਦੇ ਹੋਏ। ਫੋਟੋ: ਵਿਸ਼ਵ ਵਾਰਤਾ