ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵੀ.ਸੀ.
ਪੜ੍ਹੋ, ਰਾਜਪਾਲ ਨੇ ਕਿਸ ਨਾਮ ਤੇ ਲਾਈ ਮੋਹਰ
ਚੰਡੀਗੜ੍ਹ,6ਜੂਨ(ਵਿਸ਼ਵ ਵਾਰਤਾ)-ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਨੂੰ ਲਗਭਗ 10 ਮਹੀਨਿਆਂ ਬਾਅਦ ਨਵੇਂ ਵਾਇਸ ਚਾਂਸਲਰ ਮਿਲ ਗਏ ਹਨ। ਦੱਸ ਦਈਏ ਕਿ ਸੂਬਾ ਸਰਕਾਰ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ 5 ਮੈਂਬਰੀ ਪੈਨਲ ਭੇਜਿਆ ਸੀ। ਜਿਸ ਵਿੱਚੋਂ ਰਾਜਪਾਲ ਨੇ ਡਾ. ਰਾਜੀਵ ਸੂਦ ਨੂੰ ਯੂਨੀਵਰਸਿਟੀ ਦੇ ਨਵੇਂ ਵੀ.ਸੀ. ਵਜੋਂ ਨਿਯੁਕਤ ਕਰਨ ਦੇ ਨਾਮ ਤੇ ਮੋਹਰ ਲਗਾ ਦਿੱਤੀ ਹੈ।






















