ਉੱਘੇ ਸਮਾਜਸੇਵੀ ਰਘਵੀਰ ਸਿੰਘ ਜੌੜਾ ਨੇ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੇ ਅਨੌਖੇ ਢੰਗ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਪੜ੍ਹੋ, 1977 ਦੀ ਉਨ੍ਹਾਂ ਨਾਲ ਕੀਤੀ ਇੱਕ ਮੀਟਿੰਗ ਦੀ ਤਸਵੀਰ ਸਾਂਝੀ ਕਰਦਿਆਂ ਕੀ ਲਿਖਿਆ ਸ਼ੋਕ ਸੰਦੇਸ਼ ‘ਚ
ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ)-ਸਿਆਸਤ ਦਾ ਬਾਬਾ ਬੋਹੜ ਕਹੇ ਜਾਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ ਹੈ। 95 ਸਾਲ ਦੇ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ।

ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੇ ਉੱਘੇ ਸਮਾਜਸੇਵੀ ਰਘਵੀਰ ਸਿੰਘ ਜੌੜਾ ਨੇ 1977 ਦੀ ਇੱਕ ਤਸਵੀਰ ਸਾਂਝੀ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਦੱਸਿਆ “ਇਹ 1977 ਦੀ ਇੱਕ ਤਸਵੀਰ ਹੈ ਜਦੋਂ ਮੈਂ (ਆਰ ਐਸ ਜੌੜਾ) ਮਹਿਜ਼ 13 ਸਾਲ ਦਾ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ (ਸਾਬਕਾ ਮੁੱਖ ਮੰਤਰੀ ਪੰਜਾਬ), ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ। ਪ੍ਰਕਾਸ਼ ਸਿੰਘ ਬਾਦਲ ਮੇਰੇ ਲਈ ਸਲਾਹਕਾਰ ਅਤੇ ਮਾਰਗ ਦਰਸ਼ਕ ਸਨ। ਉਹਨਾਂ ਨੇ ਮੈਨੂੰ ਕੁਰਬਾਨੀ ਅਤੇ ਹਿੰਮਤ ਦੇ ਮੁੱਲ ਸਿਖਾਏ। ਇੱਕ ਦੂਰਅੰਦੇਸ਼ੀ ਨੇਤਾ ਜਿਸਨੇ ਆਪਣਾ ਜੀਵਨ ਪੰਜਾਬ ਅਤੇ ਇਸ ਦੇ ਲੋਕਾਂ ਲਈ ਸਮਰਪਿਤ ਕਰ ਦਿੱਤਾ। ਉਹ ਇਸ ਧਰਤੀ ਦੇ ਸੱਚੇ ਪੁੱਤਰ ਸਨ ਜਿਨ੍ਹਾਂ ਨੇ ਸਿੱਖਾਂ ਦੇ ਹੱਕਾਂ ਅਤੇ ਸਵੈਮਾਣ ਲਈ ਲੜਿਆ। ਉਹਨਾਂ ਨੂੰ ਬਹੁਤ ਯਾਦ ਕੀਤਾ ਜਾਵੇਗਾ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ” ।























