ਅੱਜ ਗਲੋਬਲ ਬੁੱਧ ਸੰਮੇਲਨ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀ
ਦੋ ਰੋਜ਼ਾ ਸੰਮੇਲਨ ‘ਚ 30 ਦੇਸ਼ਾਂ ਦੇ ਡੈਲੀਗੇਟ ਕਰਨਗੇ ਸ਼ਿਰਕਤ
ਚੰਡੀਗੜ੍ਹ, 20ਅਪ੍ਰੈਲ(ਵਿਸ਼ਵ ਵਾਰਤਾ)- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਲੋਬਲ ਬੁੱਧ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। ਦੋ ਰੋਜ਼ਾ ਸੰਮੇਲਨ ਦਾ ਆਯੋਜਨ ਸੰਸਕ੍ਰਿਤੀ ਮੰਤਰਾਲੇ ਅਤੇ ਅੰਤਰਰਾਸ਼ਟਰੀ ਬੋਧੀ ਸੰਘ ਦੁਆਰਾ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ। ਬੋਧੀ ਧਾਰਮਿਕ ਨੇਤਾ ਦਲਾਈਲਾਮਾ ਸੰਮੇਲਨ ‘ਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਦਿੱਲੀ ਪਹੁੰਚ ਗਏ ਹਨ। ਰਾਜਧਾਨੀ ਦੇ ਅਸ਼ੋਕ ਹੋਟਲ ਵਿੱਚ ਅੱਜ ਅਤੇ ਕੱਲ੍ਹ ਨੂੰ ਹੋਣ ਵਾਲੀ ਕਾਨਫਰੰਸ ਦਾ ਉਦਘਾਟਨ ਸਵੇਰੇ 10 ਵਜੇ ਹੋਵੇਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਸੰਬੋਧਨ ਹੋਵੇਗਾ। ਇਸ ਸੰਮੇਲਨ ਵਿੱਚ ਲਗਭਗ 30 ਦੇਸ਼ਾਂ ਦੇ ਲਗਭਗ 180 ਡੈਲੀਗੇਟ ਅਤੇ ਭਾਰਤੀ ਬੋਧੀ ਸੰਗਠਨਾਂ ਦੇ 150 ਡੈਲੀਗੇਟ ਹਿੱਸਾ ਲੈਣਗੇ। ਇਸ ਦੌਰਾਨ ਵਿਸ਼ਵ ਭਰ ਦੇ ਉੱਘੇ ਵਿਦਵਾਨ, ਸੰਘ ਦੇ ਆਗੂ ਅਤੇ ਧਰਮ ਦੇ ਪੈਰੋਕਾਰ ਵੀ ਸ਼ਿਰਕਤ ਕਰਨਗੇ।























