
ਮਾਨਸਾ 23 ਮਾਰਚ (ਵਿਸ਼ਵ ਵਾਰਤਾ)-ਯੂਨਾਈਟਿਡ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਉਹ ਸਪਸ਼ਟ ਕਰਨ ਕਿ ਅੰਮ੍ਰਿਤਪਾਲ ਸਿੰਘ ਪੁਲੀਸ ਹਿਰਾਸਤ ਵਿੱਚ ਹਨ ਜਾਂ ਫ਼ਰਾਰ ਹੋ ਗਏ ਹਨ ਜਾਂ ਉਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਕਤਲ ਕਰ ਦਿੱਤਾ ਹੈ।
ਪਾਰਟੀ ਦੇ ਚੇਅਰਮੈਨ ਭਾਈ ਗੁਰਦੀਪ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਦੀ ਮੋਦੀ ਸਰਕਾਰ ਭਾਈਚਾਰਕ ਸਾਂਝ, ਪੰਜਾਬ ਵਰਗੇ ਸਾਂਤ ਰਾਜ਼ ਵਿੱਚ ਇੱਕ ਵਾਰ ਫੇਰ ਭੜਕਾਊ ਕਾਰਵਾਈ ਕਰਕੇ ਅੰਮ੍ਰਿਤਪਾਲ ਸਿੰਘ ਦੀ ਆੜ੍ਹ ਵਿੱਚ ਹਜਾਰਾਂ ਸਿੱਖਾਂ ਨੂੰ ਗਿ੍ਫ਼ਤਾਰ ਕਰਕੇ ਅਸਾਮ ਭੇਜ਼ ਕੇ ਕਾਲੇ ਪਾਣੀਆਂ ਦੀ ਯਾਦ ਤਾਜ਼ਾ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆ ਕਰਕੇ ਇੰਟਰਨੈੱਟ, ਸੋਸ਼ਲ ਮੀਡੀਆ, ਪੱਤਰਕਾਰਾਂ ਅਜੀਤ ਸਮੇਤ ਹੋਰ ਅਖ਼ਬਾਰਾਂ ਨੂੰ ਡਰਾਉਣ ਦੀਆ ਕਾਰਵਾਈਆ ਕਰਕੇ ਸੰਸਾਰ ਅਤੇ ਦੇਸ਼ ਵਿੱਚ ਸਿੱਖਾਂ ਅਤੇ ਪੰਜਾਬ ਦਾ ਅਜਿਹਾ ਚਿਹਰਾ ਪੇਸ਼ ਕਰ ਰਹੇ ਹਨ ਜਿਵੇਂ ਪੰਜਾਬ ਅਤੇ ਭਾਰਤ ਵਿਚਕਾਰ ਜੰਗ ਚੱਲ ਰਹੀ ਹੋਵੇ।
ਉਨ੍ਹਾਂ ਕਿਹਾ ਕਿ ਹੁਣ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿ ਸਰਕਾਰ ਕਿਸਾਨ ਮੋਰਚੇ ਦੀ ਜਿੱਤ ਲਈ ਸੰਸਾਰ ਦੇ ਸਿੱਖ ਭਾਈਚਾਰੇ ਅਤੇ ਪੰਜਾਬ ਦੇ ਪਾਏ ਯੋਗਦਾਨ ਬਦਲੇ ਸਿੱਖਾਂ ਅਤੇ ਪੰਥ ਨੂੰ ਸਬਕ ਸਿਖਾਉਣ ਦੇ ਯਤਨ ਕਰਕੇ ਅੱਗ ਨਾਲ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨਾਈਟਿਡ ਅਕਾਲੀ ਦਲ ਆਪਣੇ ਸ਼ਕਤੀ ਮੁਤਾਬਿਕ ਸਰਕਾਰ ਦਾ ਵਿਰੋਧ ਕਰੇਗਾ। ਉਨ੍ਹਾਂ ਕਿਹਾ ਕਿ ਪਾਰਟੀ, ਕੌਮੀ ਇਨਸਾਫ਼ ਮੋਰਚੇ ਦਾ ਹਿੱਸਾ ਹੋਣ ਕਰਕੇ ਮੋਰਚੇ ਦੀ ਅਗਵਾਈ ਵਿੱਚ ਸਮੂਹ ਪੰਥਕ ਜਥੇਬੰਦੀਆਂ, ਸੰਤ ਸਮਾਜ, ਸਿੱਖ ਸੰਪਰਦਾਵਾਂ, ਰਾਗੀ, ਢਾਡੀ, ਗ੍ਰੰਥੀ ਸਭਾਵਾਂ ਵਪਾਰੀ ਵਰਗ, ਹਿੰਦੂ, ਮੁਸਲਿਮ ਸਮਾਜ, ਕਿਸਾਨ ਜਥੇਬੰਦੀਆ, ਮਜ਼ਦੂਰ ਮੁਲਾਜ਼ਮ ਜਥੇਬੰਦੀਆ, ਦਲਿੱਤ ਜਥੇਬੰਦੀਆ, ਨਿਹੰਗ ਸਿੰਘ ਜਥੇਬੰਦੀਆਂ ਨਾਲ਼ ਮਿਲ਼ਕੇ ਇਨਸਾਫ਼ ਮੋਰਚੇ ਵੱਲੋ ਅਪ੍ਰੈਲ ਦੇ ਪਹਿਲੇ ਹਫਤੇ ਸੱਦੀ ਜਾਣ ਵਾਲੀ ਮੀਟਿੰਗ ਦੀ ਕਾਮਯਾਬੀ ਅਤੇ ਦਿੱਤੇ ਜਾਣ ਵਾਲੇ ਪ੍ਰੋਗਰਾਮ ਲਈ ਸਿਰ – ਤੋੜ ਯਤਨ ਕਰੇਗਾ।
ਉਨ੍ਹਾਂ ਕਿਹਾ ਕਿ ਦਲ ਅਤੇ ਇਨਸਾਫ਼ ਮੋਰਚਾ ਇਹ ਸਪਸ਼ਟ ਕਰਦਾ ਹੈ ਕਿ ਉਹ ਜੱਥੇਦਾਰ ਅਕਾਲ ਤਖਤ ਨੂੰ ਕਬੂਲ ਕਰਦੇ ਹਨ ਕਿ ਸਮੁੱਚੀ ਪੰਥਕ ਏਕਤਾ ਜ਼ਰੂਰੀ ਹੈ ਅਤੇ ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ ਬੇਅਦਬੀ ਕਰਨ ਵਾਲੇ ਦੋਸ਼ੀਆ ਦੀ ਮੱਦਦ ਕਰਨ ਅਤੇ ਕੋਟਕਪੂਰਾ ਬਹਿਬਲ ਗੋਲੀ ਕਾਂਡ ਦੇ ਦੋਸ਼ੀਆ ਨੂੰ ਪੰਥਕ ਸਫ਼ਾ ਵਿੱਚੋ ਪਾਸੇ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਨੇ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਭੀ ਕਿਹਾ ਕਿ ਉਹ ਮੀਟਿੰਗਾਂ ਸੱਦਣ ਤੋਂ ਪਹਿਲਾਂ ਆਪਣਾ ਪੱਖ ਸਪੱਸ਼ਟ ਕਰਨ।























