<img class="alignnone size-medium wp-image-25260" src="http://wishavwarta.in/wp-content/uploads/2018/05/jail-300x225.jpg" alt="" width="300" height="225" /> ਪਠਾਨਕੋਟ 24 ਮਈ - ਸਬ ਜੇਲ੍ਹ ਪਠਾਨਕੋਟ ਵਿਚ ਕੈਦੀਆਂ ਵਿਚਾਲੇ ਅੱਜ ਝਗੜਾ ਹੋ ਗਿਆ। ਇਸ ਦੌਰਾਨ ਇਕ ਕੈਦੀ ਦੇ ਸਿਰ ਵਿਚ ਸੱਟ ਲੱਗਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਦੌਰਾਨ ਜ਼ਖਮੀ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਇਸ ਝਗੜੇ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ।