ਮੇਜਰ ਧਿਆਨਚੰਦ ਸਟੇਡੀਅਮ ‘ਚ ਅੱਜ ਤੋਂ ‘ਆਦਿ ਮਹਾਉਤਸਵ’ ਹੋਵੇਗਾ ਸ਼ੁਰੂ ਹੋਵੇਗਾ
ਪ੍ਰਧਾਨ ਮੰਤਰੀ ਕਰਨਗੇ ਉਦਘਾਟਨ
ਚੰਡੀਗੜ੍ਹ, 16 ਫਰਵਰੀ (ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਆਦਿ ਮਹਾਉਤਸਵ ਦਾ ਉਦਘਾਟਨ ਕਰਨਗੇ। ਇਸ ਪ੍ਰੋਗਰਾਮ ਵਿੱਚ ਆਦਿਵਾਸੀ ਸੱਭਿਆਚਾਰ, ਸ਼ਿਲਪਕਾਰੀ, ਭੋਜਨ, ਵਣਜ ਅਤੇ ਰਵਾਇਤੀ ਕਲਾ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਆਦਿ ਮਹਾਉਤਸਵ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਅਧੀਨ ਕਬਾਇਲੀ ਕੋਆਪਰੇਟਿਵ ਮਾਰਕੀਟਿੰਗ ਡਿਵੈਲਪਮੈਂਟ ਫੈਡਰੇਸ਼ਨ ਆਫ ਇੰਡੀਆ ਲਿਮਿਟੇਡ (TRIFED) ਦੀ ਸਾਲਾਨਾ ਪਹਿਲਕਦਮੀ ਹੈ। ਇਹ ਪ੍ਰੋਗਰਾਮ 200 ਸਟਾਲਾਂ ਰਾਹੀਂ ਦੇਸ਼ ਭਰ ਦੇ ਆਦਿਵਾਸੀ ਭਾਈਚਾਰਿਆਂ ਦੀ ਅਮੀਰ ਅਤੇ ਵਿਭਿੰਨ ਵਿਰਾਸਤ ਨੂੰ ਪ੍ਰਦਰਸ਼ਿਤ ਕਰੇਗਾ। ਇਸ ਮੇਲੇ ਵਿੱਚ ਇੱਕ ਹਜ਼ਾਰ ਦੇ ਕਰੀਬ ਆਦਿਵਾਸੀ ਕਾਰੀਗਰ ਹਿੱਸਾ ਲੈਣਗੇ।























