ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕਰਨਾਟਕ ਦੌਰੇ ਤੇ
ਚੰਡੀਗੜ੍ਹ,11ਫਰਵਰੀ(ਵਿਸ਼ਵ ਵਾਰਤਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕਰਨਾਟਕ ਦਾ ਦੌਰਾ ਕਰਨਗੇ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਾਹ ਦਾ ਦੱਖਣ ਕੰਨੜ ਦਾ ਇਹ ਪਹਿਲਾ ਦੌਰਾ ਹੈ। ਅਮਿਤ ਸ਼ਾਹ ਦੱਖਣ ਕੰਨੜ ਜ਼ਿਲੇ ਦੇ ਪੁੱਟੂਰ ‘ਚ ਇਕ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ। ਸ਼ਾਹ ਇੱਥੇ ਹੋਣ ਵਾਲੇ ਸਹਿਕਾਰੀ ਸੰਮੇਲਨ ‘ਚ ਹਿੱਸਾ ਲੈਣਗੇ ਅਤੇ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।
ਕੋਆਪਰੇਟਿਵਜ਼ ਕਾਨਫ਼ਰੰਸ ਕੇਂਦਰੀ ਅਰੀਕਨਟ ਅਤੇ ਕੋਕੋ ਮਾਰਕੀਟਿੰਗ ਅਤੇ ਪ੍ਰੋਸੈਸਿੰਗ ਕੋਆਪ੍ਰੇਟਿਵ ਲਿਮਿਟੇਡ (ਕੈਂਪਕੋ) ਦੇ ਗੋਲਡਨ ਜੁਬਲੀ ਜਸ਼ਨਾਂ ਦੇ ਮੌਕੇ ‘ਤੇ ਪੁਟੂਰ ਵਿਖੇ ਇੱਕ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦਾ ਆਯੋਜਨ ਟੇਨਕਿਲਾ ਦੇ ਵਿਵੇਕਾਨੰਦ ਕੋਚਿੰਗ ਇੰਸਟੀਚਿਊਟ ‘ਚ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ।






















