
ਚੰਡੀਗੜ 14 ਮਈ – ਪੰਜਾਬ ਮੰਤਰੀ ਮੰਡਲ ਵਿਚ ਬੀਤੇ ਦਿਨੀਂ ਕੀਤੇ ਗਏ ਵਾਧੇ ਵਿਚ ਖੁਦ ਨੂੰ ਨਜ਼ਰ ਅੰਦਾਜ਼ ਕੀਤੇ ਜਾਣ ਦੇ ਰੋਸ ਵਜੋਂ ਕਾਂਗਰਸ ਦੇ 3 ਵਿਧਾਇਕਾਂ ਰਾਕੇਸ਼ ਪਾਂਡੇ. ਅਮਰੀਕ ਸਿੰਘ ਢਿੱਲੋਂ ਤੇ ਕਾਕਾ ਰਣਦੀਪ ਸਿੰਘ ਨੇ ਵਿਧਾਨ ਸਭਾ ਦੀਆਂ ਸਾਰੀਆਂ ਕਮੇਟੀਆਂ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ।
ਰਾਕੇਸ਼ ਪਾਂਡੇ ਲੁਧਿਆਣਾ ਤੋਂ, ਅਮਰੀਕ ਸਿੰਘ ਢਿੱਲੋਂ ਸਮਰਾਲਾ ਤੋਂ ਅਤੇ ਕਾਕਾ ਰਣਦੀਪ ਸਿੰਘ ਅਮਲੋਹ ਤੋਂ ਵਿਧਾਇਕ ਹਨ।























