ਇਪਟਾ ਕਾਰਕੁਨ, ਰੰਗਕਰਮੀ ਤੇ ਕਲਮਕਾਰ ਜੇ. ਸੀ. ਪਰਿੰਦਾ ਦਾ ਵਿਛੋੜਾ ਸਾਹਿਤਕ ਅਤੇ ਰੰਗਮੰਚੀ ਸਰਗਰਮੀਆਂ ਵਿਚ ਨਾ ਪੂਰੀ ਹੋਣ ਵਾਲੀ ਖੜੋਤ -ਇਪਟਾ
ਚੰਡੀਗੜ੍ਹ 9 ਨਵੰਬਰ(ਵਿਸ਼ਵ ਵਾਰਤਾ)- ਇਪਟਾ ਦੀ ਜ਼ਿਲਾ ਇਕਾਈ ਬਠਿੰਡਾ ਦੇ ਕਨਵੀਨਰ, ਰੰਗਕਰਮੀ, ਕਲਮਕਾਰ ਅਤੇ ਲੋਕ-ਹਿਤੈਸ਼ੀ ਵਿਚਾਰਧਾਰਾ ਦੇ ਧਾਰਨੀ ਦਲੇਰ, ਬੇਬਾਕ ਤੇ ਈਮਾਨਦਾਰ ਜੇ.ਸੀ. ਪਰਿੰਦਾ ਦੇ ਵਿਛੋੜੇ ਨਾਲ ਸਾਹਿਤਕ ਅਤੇ ਰੰਗਮੰਚੀ ਸਰਗਰਮੀਆਂ ਵਿਚ ਨਾ ਪੂਰੀ ਹੋਣ ਵਾਲੀ ਖੜੋਤ ਆ ਗਈ ਹੈ।ਲੇਖਕ ਰਿਪੁਦਮਨ ਸਿੰਘ ਰੂਪ, ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ ਅਤੇ ਇਪਟਾ ਕਾਰਕੁਨ ਸ੍ਰੀਮਤੀ ਪ੍ਰੀਤ ਮਾਨ, ਸਵਰਣ ਸਿੰਘ ਸੰਧੂ, ਗੁਰਦਿਆਲ ਨਿਰਮਾਣ, ਦਲਬਾਰ ਸਿੰਘ, ਹਰਜੀਤ ਕੈਂਥ, ਡਾ. ਕੁਲਦੀਪ ਦੀਪ, ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਡਾ. ਸੁਰੇਸ਼ ਮਹਿਤਾ, ਨੀਰਜ ਕੌਸ਼ਕ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਪ੍ਰਦੀਪ ਸ਼ਰਮਾ, ਡਾ. ਹਰਭਜਨ ਸਿੰਘ, ਨਰਿੰਦਰ ਨੀਨਾ, ਅਸ਼ੋਕ ਪੁਰੀ, ਵਿੱਕੀ ਮਹੇਸਰੀ, ਇੰਦਜੀਤ ਮੋਗਾ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਕ ‘ਕੁੱਕੂ’ ਅਤੇ ਰਿੱਤੂਰਾਗ ਨੇ ਜੇ.ਸੀ. ਪਰਿੰਦਾ ਹੋਰਾਂ ਦੇ ਵਿਛੋੜੇ ਉਪਰ ਉਨਾਂ ਦੇ ਪ੍ਰੀਵਾਰ ਦੇ ਦੁੱਖ ਵਿਚ ਸ਼ਰੀਕ ਹੁੰਦੇ ਕਿਹਾ ਕਿ ਸ੍ਰੀ ਪਰਿੰਦਾ ਨੇ ਜਿੱਥੇ ਸਮਾਜਿਕ ਸਰੋਕਾਰਾਂ ਤੇ ਦੱਬੇ-ਕੁੱਚਲੇ ਵਰਗ ਦੇ ਮਸਲੇ ਬੜੀ ਗੰਭੀਰਤਾ ਨਾਲ ਉਠਾਏ, ਉਥੇ ਹੀ ਸਾਹਿਤ, ਰੰਗਮੰਚ, ਸਭਿਆਚਾਰ ਤੇ ਭਾਸ਼ਾ ਦੀ ਬਿਹਤਰੀ ਲਈ ਵੀ ਲਗਾਤਾਰ ਗੰਭੀਰ ਯਤਨ ਕੀਤੇ।






















