ਉੱਘੇ ਸਮਾਜਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਸੁੱਖੀ ਪ੍ਰਧਾਨ ਚੱਲ ਵਸੇ
ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ 7 ਨੂੰ ਸਰਦੂਲਗੜ੍ਹ ਵਿਖੇ
ਚੰਡੀਗੜ੍ਹ,3 ਅਕਤੂਬਰ(ਵਿਸ਼ਵ ਵਾਰਤਾ)-ਉੱਘੇ ਸਮਾਜਸੇਵੀ ਅਤੇ ਮਾਨਸਾ ਦੇ ਸਾਬਕਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਸੁੁਖਵਿੰਦਰ ਸਿੰਘ ਸੰਧੂ ਦਾ ਮਿਤੀ 30 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਅੰਤਿਮ ਅਰਦਾਸ ਪਾਠ ਦੇ ਭੋਗ 7 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਰਦੂਲਗੜ੍ਹ ਦੇ ਗੁਰਦੁਆਰਾ ਗੁਰਦੁਆਰਾ ਸਰੋਵਰ ਸਾਹਿਬ ਪਾਤ:ਦਸਵੀਂ ਵਿਖੇ ਪਾਏ ਜਾਣਗੇ।
























