ਮਾਲ ਗੱਡੀ ਨਾਲ ਟਕਰਾਉਣ ਤੋਂ ਬਾਅਦ ਯਾਤਰੀ ਟਰੇਨ ਪਟੜੀ ਤੋਂ ਉਤਰੀ,ਕਈ ਯਾਤਰੀ ਜ਼ਖਮੀ
ਚੰਡੀਗੜ੍ਹ,17ਅਗਸਤ(ਵਿਸ਼ਵ ਵਾਰਤਾ)- ਮਹਾਰਾਸ਼ਟਰ ਦੇ ਗੋਂਡੀਆ ‘ਚ ਅੱਜ ਸਵੇਰ ਕਰੀਬ 2.30 ਵਜੇ ਇਕ ਯਾਤਰੀ ਟਰੇਨ ਦਾ ਡੱਬਾ ਪਟੜੀ ਤੋਂ ਉਤਰ ਗਿਆ। ਇਸ ਹਾਦਸੇ ‘ਚ 50 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਇੱਕ ਮਾਲ ਗੱਡੀ ਅਤੇ ਇੱਕ ਪੈਸੰਜਰ ਟਰੇਨ ਦੀ ਟੱਕਰ ਕਾਰਨ ਵਾਪਰਿਆ। ਕਿਸੇ ਵੀ ਯਾਤਰੀ ਦੀ ਮੌਤ ਦੀ ਖਬਰ ਨਹੀਂ ਹੈ। ਰੇਲਗੱਡੀ ਛੱਤੀਸਗੜ੍ਹ ਦੇ ਬਿਲਾਸਪੁਰ ਤੋਂ ਰਾਜਸਥਾਨ ਦੇ ਜੋਧਪੁਰ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਟਰੇਨ ‘ਚ ਸਵਾਰ ਜ਼ਿਆਦਾਤਰ ਯਾਤਰੀ ਡੂੰਘੀ ਨੀਂਦ ‘ਚ ਸਨ। ਟੱਕਰ ਹੁੰਦੇ ਹੀ ਹਫੜਾ-ਦਫੜੀ ਮਚ ਗਈ ਅਤੇ ਯਾਤਰੀ ਟਰੇਨ ਤੋਂ ਉਤਰ ਗਏ। ਕੁਝ ਸਮੇਂ ਲਈ ਆਵਾਜਾਈ ਵਿੱਚ ਵਿਘਨ ਪਿਆ। ਹਾਦਸੇ ਦਾ ਕਾਰਨ ਸਿਗਨਲ ਨਾ ਹੋਣਾ ਦੱਸਿਆ ਜਾ ਰਿਹਾ ਹੈ।
ਭਾਰਤੀ ਰੇਲਵੇ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਸਵੇਰੇ 4.30 ਵਜੇ ਰੀ-ਰੇਲਮੈਂਟ ਦਾ ਕੰਮ ਪੂਰਾ ਕਰ ਲਿਆ ਗਿਆ। ਹਾਦਸੇ ਦਾ ਸ਼ਿਕਾਰ ਹੋਈ ਯਾਤਰੀ ਰੇਲਗੱਡੀ ਸਵੇਰੇ 5.24 ‘ਤੇ ਰਵਾਨਾ ਹੋਈ ਅਤੇ 5.44 ‘ਤੇ ਗੋਂਡੀਆ ਪਹੁੰਚੀ। ਸਵੇਰੇ 5.45 ਵਜੇ ਆਵਾਜਾਈ ਬਹਾਲ ਕਰ ਦਿੱਤੀ ਗਈ।
























