ਸਵਾਰੀਆਂ ਨਾਲ ਭਰੀ ਬੱਸ ਨਦੀ ਵਿੱਚ ਡਿੱਗੀ
ਚੰਡੀਗੜ੍ਹ,18 ਜੁਲਾਈ(ਵਿਸ਼ਵ ਵਾਰਤਾ)- ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ਦੇ ਇੰਦੌਰ — ਖਰਗੋਨ ਵਿਚਕਾਰ ਇਕ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਰਤਾਂ ਅਤੇ ਬੱਚਿਆਂ ਸਮੇਤ 40 ਯਾਤਰੀ ਨਾਲ ਭਰੀ ਇੰਦੌਰ ਤੋਂ ਪੁਣੇ ਜਾ ਰਹੀ ਮਹਾਰਾਸ਼ਟਰ ਸਟੇਟ ਟਰਾਂਸਪੋਰਟ ਦੀ ਬੱਸ ਸਵੇਰੇ 10:45 ਵਜੇ ਧਮਨੌਦ ਦੇ ਖਲਘਾਟ ਨੇੜੇ ਨਰਮਦਾ ਨਦੀ ਵਿੱਚ ਡਿੱਗ ਗਈ ਹੁਣ ਤੱਕ 12 ਲਾਸ਼ਾਂ ਪਾਣੀ ਵਿਚੋਂ ਕੱਢੀਆਂ ਜਾ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਇਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਬੱਸ ਦੇ ਕੰਟਰੋਲ ਤੋਂ ਬਾਹਰ ਹੋਣ ਕਾਰਨ ਵਾਪਰਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਖਲਘਾਟ ਸਮੇਤ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਇੰਦੌਰ ਅਤੇ ਧਾਰ ਤੋਂ NDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਸ਼ਾਸਨ ਨੂੰ ਬਚਾਅ ਅਤੇ ਰਾਹਤ ਕਾਰਜਾਂ ਦੇ ਹੁਕਮ ਦਿੱਤੇ ਹਨ।