ਲਾਰੈਂਸ ਬਿਸ਼ਨੋਈ ਦੀ ਹੁਸ਼ਿਆਰਪੁਰ ਕੋਰਟ ਵਿੱਚ ਹੋਈ ਪੇਸ਼ੀ;ਰਿਮਾਂਡ ਵਿੱਚ ਹੋਇਆ ਵਾਧਾ
ਚੰਡੀਗੜ੍ਹ,18 ਜੁਲਾਈ(ਵਿਸ਼ਵ ਵਾਰਤਾ)- ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਸਾਜਿਸ਼ਘਾੜੇ ਅਤੇ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਅੱਜ ਹੁਸ਼ਿਆਰਪੁਰ ਕੋਰਟ ਵਿੱਚ ਪੇਸ਼ੀ ਹੋਈ ਹੈ। ਇਸ ਦੌਰਾਨ ਅਦਾਲਤ ਨੇ ਉਸਦਾ ਰਿਮਾਂਡ ਤਿੰਨ ਹੋਰ ਦਿਨਾਂ ਲਈ ਵਧਾ ਦਿੱਤਾ ਹੈ। ਦੱਸ ਦਈਏ ਕਿ ਪੁਲਿਸ ਨੇ ਲਾਰੈਂਸ ਦਾ ਵਾਇਸ ਸੈਂਪਲ ਲੈਣ ਲਈ ਅਰਜ਼ੀ ਪਾਈ ਸੀ। ਜਿਸ ਨੂੰ ਅਦਾਲਤ ਨੇ ਮੰਨਜ਼ੂਰ ਕਰ ਲਿਆ ਹੈ।