ਏ.ਡੀ.ਸੀ ਵਲੋਂ ਫਗਵਾੜਾ ਦੇ ਮੈਗਾ ਫੂਡ ਪਾਰਕ ਦਾ ਦੌਰਾ
ਫਗਵਾੜਾ, 4 ਜੂਨ (ਵਿਸ਼ਵ ਵਾਰਤਾ)-ਏ.ਡੀ.ਸੀ ਫਗਵਾੜਾ ਡਾ. ਨਯਨ ਜੱਸਲ ਵਲੋ ਅੱਜ ਸੁਖਜੀਤ ਮੈਗਾ ਫੂਡ ਪਾਰਕ ਐਂਡ ਇਨਫਰਾ ਲਿਮਟਿਡ ਦਾ ਦੌਰਾ ਕੀਤਾ। ਦਾ ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਟਿਡ ਦੇ ਐਮ.ਡੀ ਸ੍ਰੀ ਕੇ.ਕੇ ਸਰਦਾਨਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਏ.ਡੀ.ਸੀ ਦਾ ਸਵਾਗਤ ਕੀਤਾ ਗਿਆ।
ਉਨ੍ਹਾਂ ਵਲੋ ਕੰਪਲੈਕਸ ਦਾ ਦੌਰਾ ਵੀ ਕੀਤਾ ਗਿਆ ਅਤੇ ਮੈਗਾ ਫੂਡ ਪਾਰਕ ਅਤੇ ਐਂਕਰ ਯੂਨਿਟ ਸੁਖਜੀਤ ਕੌਰਨ ਪ੍ਰੋਡਕਟਸ ਵਿਖੇ ਸੁਵਿਧਾਵਾਂ ਨੂੰ ਦੇਖਿਆ ਅਤੇ ਮੱਕੀ ਪ੍ਰੋਸੈਸਿੰਗ ਯੂਨਿਟ ਦੇ ਕੰਮਕਾਜ ਸਬੰਧੀ ਵੀ ਅਧਿਕਾਰੀਆ ਤੋ ਜਾਣਕਾਰੀ ਪ੍ਰਾਪਤ ਕੀਤੀ ਗਈ।
ਉਨ੍ਹਾਂ ਵਲੋਂ ਮੈਗਾ ਫੂਡ ਪਾਰਕ ਵਿਚ ਆਉਣ ਵਾਲੇ ਨਵੇਂ ਯੂਨਿਟਾਂ ਸਬੰਧੀ ਵੀ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ।
ਏ.ਡੀ.ਸੀ. ਵਲੋ ਸੁਖਜੀਤ ਟੀਮ ਦੇ ਯਤਨਾਂ ਨਾਲ ਮੈਗਾ ਫੂਡ ਪਾਰਕ ਦੇ ਅੰਦਰ ਸਥਾਨਕ ਰੁੱਖਾਂ ਦੀਆਂ ਕਿਸਮਾਂ ਨਾਲ ਬਣਾਏ ਗਏ ਸੰਘਣੇ ਜੰਗਲ ਦੀ ਵੀ ਸ਼ਲਾਘਾ ਕੀਤੀ।
ਉਨ੍ਹਾਂ ਉਦਯੋਗ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਦਾ ਨੋਟਿਸ ਲਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਹੋ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੂੰ ਇਸ ਬਾਰੇ ਜਾਨੂੰ ਕਰਵਾਕੇ ਬਣਦੀ ਯਕੀਨੀ ਬਣਾਉਣਗੇ।























