ਰਸੋਈ ਦਾ ਤੇਲ ਵੀ ਹੋਵੇਗਾ ਸਸਤਾ ! ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ
ਚੰਡੀਗੜ੍ਹ, 25ਮਈ (ਵਿਸ਼ਵ ਵਾਰਤਾ)- ਵਧਦੀ ਮਹਿੰਗਾਈ ਤੋਂ ਜਨਤਾ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਤੇਜ਼ੀ ਨਾਲ ਫੈਸਲੇ ਲੈ ਰਹੀ ਹੈ। ਪੈਟਰੋਲ-ਡੀਜ਼ਲ ਅਤੇ ਗੈਸ ਸਿਲੰਡਰ ਤੋਂ ਬਾਅਦ ਹੁਣ ਖਾਣ ਵਾਲਾ ਤੇਲ ਵੀ ਸਸਤਾ ਹੋਵੇਗਾ, ਕਿਉਂਕਿ ਸਰਕਾਰ ਇਸ ‘ਤੇ ਇੰਪੋਰਟ ਡਿਊਟੀ ਤੋਂ ਛੋਟ ਦੇਣ ਜਾ ਰਹੀ ਹੈ।
ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇੱਕ ਸਾਲ ਵਿੱਚ 20-20 ਲੱਖ ਮੀਟ੍ਰਿਕ ਟਨ ਸੋਇਆਬੀਨ ਅਤੇ ਸੂਰਜਮੁਖੀ ਦੇ ਤੇਲ ਦੀ ਦਰਾਮਦ ਡਿਊਟੀ ਤੋਂ ਬਿਨਾਂ ਕੀਤੀ ਜਾ ਸਕਦੀ ਹੈ। ਕਾਰੋਬਾਰੀਆਂ ਨੂੰ ਇਹ ਛੋਟ 25 ਮਈ, 2022 ਤੋਂ 31 ਮਾਰਚ, 2024 ਤੱਕ ਮਿਲੇਗੀ। ਸੂਤਰਾਂ ਦਾ ਕਹਿਣਾ ਹੈ ਕਿ ਇੰਪੋਰਟ ਡਿਊਟੀ ਅਤੇ ਸੈੱਸ ‘ਚ ਇਸ ਕਟੌਤੀ ਨਾਲ ਗਾਹਕਾਂ ਲਈ ਰਸੋਈ ਦਾ ਤੇਲ ਸਸਤਾ ਹੋ ਜਾਵੇਗਾ। ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਹੈ ਜਦੋਂ ਦੇਸ਼ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਪਿਛਲੇ ਦੋ ਸਾਲਾਂ ਵਿੱਚ ਦੁੱਗਣੇ ਤੋਂ ਵੀ ਵੱਧ ਹੋ ਗਈਆਂ ਹਨ।