ਜਥੇਦਾਰ ਦਾਦੂਵਾਲ ਜੀ ਵਲੋਂ ਸੁਖਬੀਰ ਸਿੰਘ ਬਾਦਲ ਨੂੰ 11 ਮੈਂਬਰੀ ਕਮੇਟੀ ਤੋਂ ਬਾਹਰ ਕਰਨ ਦਾ ਸਟੈਂਡ ਸਲਾਘਾਯੋਗ – ਭੋਮਾ
ਚੰਡੀਗੜ੍ਹ, 21 ਮਈ (ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਤੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਵਲੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਲਏ ਸਟੈਂਡ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਬਾਕੀ 9 ਮੈਂਬਰਾਂ ਨੂੰ ਵੀ ਸੁਖਬੀਰ ਸਿੰਘ ਬਾਦਲ ਵਿਰੁੱਧ ਪੰਥ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਜਥੇਦਾਰ ਦਾਦੂਵਾਲ ਨੇ ਸਿੱਖ ਕੌਮ ਦੀ ਸਹੀ ਸਮੇਂ ਸਹੀ ਤਰਜਮਾਨੀ ਕੀਤੀ ਹੈ ਜਿਹਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ ਉਹਨਾਂ ਕਿਹਾ ਦਾਦੂਵਾਲ ਦੇ ਲਏ ਸਖ਼ਤ ਸਟੈਂਡ ਕਾਰਨ ਪੰਥਕ ਦਰਦੀਆਂ ਦੇ ਚਿਹਰੇ ਖਿੜ ਉੱਠੇ ਹਨ ਉਹਨਾਂ ਕਿਹਾ ਬੰਦੀ ਸਿੰਘਾਂ ਦੀਆਂ ਰਿਹਾਈਆਂ ਪੰਥ ਦੇ ਸੰਘਰਸ਼ ਕਰਕੇ ਹੋਣੀਆਂ ਹਨ ਨਾ ਕਿ ਬੰਦੀ ਸਿੰਘਾਂ ਨੂੰ ਅੱਤਵਾਦੀ ਤੇ ਕਾਤਲਾਂ ਦੇ ਖ਼ਿਤਾਬ ਦੇਣ ਵਾਲਿਆਂ ਦੇ ਕਾਰਨ ਉਹਨਾਂ ਕਿਹਾ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਪਰਦੇ ਹੇਠ ਕਿਸੇ ਕ਼ੀਮਤ ਤੇ ਵੀ ਬਾਦਲਾਂ ਦੇ ਗੁਨਾਹ ਮਾਫ਼ ਨਹੀਂ ਕੀਤੇ ਜਾ ਸਕਦੇ ਉਹਨਾਂ ਕਿਹਾ ਬਾਦਲ ਵਿਰੋਧੀ ਕਮੇਟੀ ਮੈਂਬਰਾਂ ਦੀ ਸਾਜਿਸ਼ੀ ਚੁੱਪ ਕਈ ਤਰ੍ਹਾਂ ਦੇ ਸ਼ੰਕੇ ਖੜੀ ਕਰ ਰਹੀ ਹੈ ਤੇ ਉਹਨਾਂ ਦੇ ਪੰਥਕ ਅਕਸ ਨੂੰ ਭਾਰੀ ਢਾਹ ਲਾ ਰਹੀ ਹੈ ਉਹਨਾਂ ਕਿਹਾ ਬਾਦਲ ਵਲੋਂ ਸੁਮੇਧ ਸੈਣੀ ਨੂੰ ਡੀ ਜੀ ਪੀ ਲਾਉਣਾ , ਸੌਦਾ ਸਾਧ ਨੂੰ ਮੁਆਫੀ , ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ , ਲੋਹਾਰਾ ਨੂਰਮਹਿਲੀਆ ਕਾਂਡ, ਚੌੜ ਸਿੱਧਵਾਂ ਕਾਂਡ,328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁੰਮ ਕਰਨ ਦੇ ਮਾਮਲੇ ਨੂੰ ਸਿੱਖ ਕੌਮ ਭਲਾ ਕਿਵੇਂ ਭੁੱਲ ਸਕਦੀ ਹੈ ਜਥੇਦਾਰ ਦਾਦੂਵਾਲ ਵਲੋਂ ਮਰਦਾਂ ਵਾਂਗ ਲਏ ਸਟੈਂਡ ਦੀ ਭਰਭੂਰ ਸਲਾਘਾ ਕਰਦੇ ਹਾਂ ।























