ਨਾਟ-ਕਰਮੀ ਜੋੜੀ ਜਸਬੀਰ ਤੇ ਬਖਸ਼ ਸੰਘਾ ਨੂੰ ਸਦਮਾ, ਮਾਤਾ ਦਾ ਦੇਹਾਂਤ
ਚੰਡੀਗੜ੍ਹ,6ਮਈ(ਵਿਸ਼ਵ ਵਾਰਤਾ)-ਲੰਮੇ ਸਮੇਂ ਤੋਂ ਐਡਮਿੰਟਨ, ਕੇਨੈਡਾ ਵਿਚ ਰੇੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਰੰਗਮੰਚੀ ਗਤੀਵਿਧੀਆਂ ਨੂੰ ਲਗਾਤਾਰ ਜਾਰੀ ਰੱਖਣ ਵਾਲੀ ਨਾਟ-ਕਰਮੀ ਜੋੜੀ ਜਸਬੀਰ ਸੰਘਾ ਤੇ ਬਖਸ਼ ਸੰਘਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨਾਂ ਦੇ ਮਾਤਾ ਗੁਰਦੀਪ ਸੰਘਾ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ।ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ,ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ ਅਤੇ ਅਤੇ ਇਪਟਾ ਕਾਰਕੁਨ ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਦਲਬਾਰ ਸਿੰਘ, ਹਰਜੀਤ ਕੈਂਥ, ਜੇ ਸੀ ਪਰਿੰਦਾ, ਡਾ. ਕੁਲਦੀਪ ਦੀਪ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਡਾ. ਹਰਭਜਨ ਸਿੰਘ, ਨਰਿੰਦਰ ਨੀਨਾ, ਅਸ਼ੋਕ ਪੁਰੀ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਸੰਜੀਵ ਦੀਵਾਨ, ਰੰਜੀਵਨ ਸਿੰਘ ਅਤੇ ਰਿੱਤੂਰਾਗ ਨੇ ਜਸਬੀਰ ਸੰਘਾ, ਬਖਸ਼ ਸੰਘਾ, ਜੋਗਿੰਦਰ ਰੰਧਾਵਾ ਅਤੇ ਉਨਾਂ ਦੇ ਪ੍ਰੀਵਾਰ ਨਾਲ ਇਸ ਦੁੱਖ ਦੀ ਘੜੀ ਸ਼ਾਮਿਲ ਹੁੰਦੇ ਕਿਹਾ ਕਿ ਕਾਫੀ ਅਰਸੇ ਤੋਂ ਕੇਨੈਡਾ ਰਹਿ ਰਹੇ ਗੁਰਦੀਪ ਸੰਘਾ ਆਲੇ-ਦੁਆਲੇ ਪ੍ਰਤੀ ਫਿਰਕਮੰਦ ਅਤੇ ਮਿਲਣਸਾਰ ਪ੍ਰਵਿਰਤੀ ਦੇ ਮਾਲਕ ਸਨ।























