ਕਿਤਾਬ ਤੇ ਕਲਮ ਲੋਕਾਂ ਦੇ ਜੀਵਨ ਤੇ ਸੋਚ ਬਦਲਣ ਦੀ ਰੱਖਦੀ ਹੈ ਤਾਕਤ: ਗੁਰਸੇਵਕ ਕੌਰ ਮਾਨ
ਜੈਤੋ,24 ਅਪ੍ਰੈਲ ( ਰਘੂਨੰਦਨ ਪਰਾਸ਼ਰ ) ਅਲਾਇੰਸ ਇੰਟਰਨੈਸ਼ਨਲ ਸਕੂਲ ਇਕਾਈ ਜੈਤੋ ਚ ਕਿਤਾਬ ਅਤੇ ਕਾਪੀਰਾਈਟ ਦਿਹਾੜਾ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਸਿੱਖਿਆ ਮਾਹਿਰ ਗੁਰਸੇਵਕ ਕੌਰ ਮਾਨ ਨੇ ਕਿਹਾ ਕਿ ਕਿਤਾਬਾਂ ਸਾਡੇ ਜੀਵਨ ਅਹਿਮ ਹਿੱਸਾ ਹਨ ਕਿਤਾਬ ਅਤੇ ਕਲਮ ਇਨਸਾਨ ਦੀ ਜਿੰਦਗੀ ਤੇ ਸੋਚ ਨੂੰ ਬਦਲਣ ਦੀ ਤਾਕਤ ਰੱਖਦੇ ਹਨ। ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ 22- 23 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਨੂੰ ਅੰਤਰਰਾਸ਼ਟਰੀ ਪੁਸਤਕ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਕਿਤਾਬਾਂ ਨੂੰ ਪੜ੍ਹਨ, ਲਿਖਣ, ਅਨੁਵਾਦ ਕਰਨ, ਪ੍ਰਕਾਸ਼ਿਤ ਕਰਨ ਅਤੇ ਕਾਪੀਰਾਈਟ ਕਰਨ ਦੀ ਮਹੱਤਤਾ ਨੂੰ ਦਰਸਾਉਣ ਲਈ ਪੁਸਤਕ ਦਿਵਸ ਵਿਸ਼ੇਸ਼ ਤੌਰ ‘ਤੇ ਮਨਾਇਆ ਜਾਂਦਾ ਹੈ। ਇਹ ਸਾਲਾਨਾ ਸਮਾਗਮ ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਦੁਆਰਾ ਆਯੋਜਿਤ ਕੀਤਾ ਅੱਜ ਪੂਰੇ ਵਿਸ਼ਵ ਵਿੱਚ ਪੁਸਤਕ ਦਿਹਾੜਾ ਮਨਾਇਆ ਗਿਆ।
ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਤੱਕ ਕਿਤਾਬ ਪੜ੍ਹਨ ਦਾ ਆਨੰਦ ਲੈ ਕੇ ਜਾਣਾ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਇਸ ਸਾਲ ਦਾ ਥੀਮ ਚੁਣਿਆ ਗਿਆ ਹੈ। ਇਸ ਦੌਰਾਨ ਅਲਾਇੰਸ ਇੰਟਰਨੈਸ਼ਨਲ ਸਕੂਲ ਵਿੱਚ ਬੱਚਿਆ ਦੁਬਾਰਾ ਕਿਤਾਬਾਂ ਦੀ ਮਹੱਤਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਬੱਚਿਆਂ ਦੇ ਮਨੋਰੰਜਨ ਪੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਵਿਚ ਕੈਰਮ ਬੋਰਡ ਦੇ ਮੁਕਾਬਲੇ ਕਰਵਾਏ ਗਏ।























