ਪੰਜਾਬ ਦੇ ਕਿਸਾਨਾਂ ਨੂੰ ਕਰਜਾ ਮੁਕਤ ਕਰਨ ਲਈ ਸਰਕਾਰ ਟ੍ਰਿਪਲ ਸ਼ੇਅਰ ਪਾਲਿਸੀ ਨੂੰ ਅਡਾਪਟ ਕਰੇ— ਗੁਰਵਿੰਦਰ ਸੋਨੂੰ
ਘੱਟ ਝਾੜ ਨੂੰ ਕੁਦਰਤੀ ਆਪਦਾ ਐਲਾਨ ਕੇ ਕੇਂਦਰ ਤੇ ਦਬਾਅ ਬਣਾਉਣ ਲਈ ਸਰਬ ਪਾਰਟੀ ਮੀਟਿੰਗ ਸੱਦੇ ਮਾਨ ਸਰਕਾਰ
ਬੁਢਲਾਡਾ, 24 ਅਪ੍ਰੈਲ (ਵਿਸ਼ਵ ਵਾਰਤਾ) ਪੰਜਾਬ ਸਰਕਾਰ ਕਿਸਾਨਾਂ ਨੂੰ ਕਰਜਾ ਮੁਕਤ ਬਣਾਉਣ ਲਈ ਟਰੀਪਲ ਸ਼ੇਅਰ ਪਾਲਿਸੀ ਲਾਗੂ ਕਰੇ ਤਾਂ ਕਿ ਕਿਸਾਨ ਮੁੜ ਤੋਂ ਕਰਜਾ ਮੁਕਤ ਹੋ ਕੇ ਜਿੰਦਗੀ ਗੁਜਾਰ ਸਕਣ। ਆਏ ਦਿਨ ਆਤਮ ਹੱਤਿਆਵਾਂ ਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਹ ਸ਼ਬਦ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਜਨਰਲ ਸਕੱਤਰ ਅਤੇ ਸਾਬਕਾ ਕੌਂਸਲ ਗੁਰਵਿੰਦਰ ਸਿੰਘ ਸੋਨੂੰ ਨੇ ਕਹੇ। ਉਨ੍ਹਾਂ ਕਿਹਾ ਕਿ ਟਰੀਪਲ ਸ਼ੇਅਰ ਚ ਕਿਸਾਨ ਦੇ ਕਰਜੇ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਇੱਕ ਹਿੱਸਾ ਸਰਕਾਰ ਦੇਵੇ ਇੱਕ ਹਿੱਸਾ ਇੰਸਟੀਚਿਊਸ਼ਨ ਦੇਣ ਅਤੇ ਇੱਕ ਹਿੱਸਾ ਕਿਸਾਨ ਖੁੱਦ ਦੇਵੇ। ਇਹ ਫੈਸਲਾ ਲੋਕ ਅਦਾਲਤਾਂ ਰਾਹੀਂ ਹੋਵੇ ਜੋ ਫੈਸਲਾ ਇੱਕ ਵਿਧਾਨਿਕ ਕਾਨੂੰਨ ਹੈ। ਇਸੇ ਸਿਸਟਮ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਕਰਜਾ ਮੁਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਭਗਵੰਤ ਮਾਨ ਦੀ ਸਰਕਾਰ ਤੇ ਬੋਲਦਿਆਂ ਕਿਹਾ ਕਿ ਕਿਸਾਨ ਕਣਕ ਦੇ ਘੱਟ ਝਾੜ ਨਿਕਲਣ ਕਾਰਨ ਵੀ ਆਤਮ ਹੱਤਿਆਵਾਂ ਕਰ ਰਹੇ ਹਨ , ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਸੂਬੇ ਤੋਂ ਬਾਹਰ ਸਿਆਸੀ ਸਰਗਰਮੀਆਂ ਨੂੰ ਤਰਜੀਹ ਦੇ ਰਹੇ ਹਨ। ਜਿਸ ਤਰ੍ਹਾਂ ਘੱਟ ਝਾੜ ਨਿਕਲਿਆ ਹੈ ਅਤੇ ਕਿਸਾਨ ਬੁਰੀ ਤਰ੍ਹਾਂ ਕਰਜੇ ਦੀ ਮਾਰ ਹੇਠਾਂ ਆ ਗਿਆ ਹੈ ਅਜਿਹੇ ਚ 500 ਰੁਪਏ ਬੋਨਸ ਲੈਣ ਲਈ ਅਤੇ ਇਸ ਨੂੰ ਕੁਦਰਤੀ ਆਪਦਾ ਐਲਾਨਣ ਲਈ ਆਮ ਆਦਮੀ ਪਾਰਟੀ ਨੂੰ ਸਰਬ ਪਾਰਟੀ ਮੀਟਿੰਗ ਸੱਦ ਕੇ ਕੇਂਦਰ ਤੇ ਦਬਾਅ ਬਨਾਉਣਾ ਚਾਹੀਦਾ ਹੈ, ਪਰ ਇੱਥੇ ਹਾਲਾਤ ਇਹ ਹਨ ਕਿ ਹੁਣ ਤੱਕ ਆਪ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ । ਜਿਸ ਤੋਂ ਕਿਸਾਨ ਮਜਬੂਰ ਹੋ ਕੇ ਇੱਕ ਤੋਂ ਬਾਅਦ ਇੱਕ ਆਤਮ ਹਤਿਆਵਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਫੋਰੀ ਤੌਰ ਤੇ ਪੰਜਾਬੀ ਏਕੇ ਦਾ ਸਬੂਤ ਦਿੰਦੇ ਹੋਏ ਸਰਬ ਪਾਰਟੀ ਦੀ ਮੀਟਿੰਗ ਬੁਲਾ ਕੇ ਕੇਂਦਰ ਚ ਪੰਜਾਬ ਦਾ ਵਫਦ ਭੇਜਿਆ ਜਾਣਾ ਚਾਹੀਦਾ ਹੈ ਤਾਂ ਜੋ ਆਪਣਾ ਪੱਖ ਰੱਖ ਕੇ ਕੇਂਦਰ ਤੋਂ ਕੁਦਰਤੀ ਆਪਦਾ ਫੰਡ ਵਿੱਚੋ ਬੋਨਸ ਲੈ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ।























