IPL 2022- ਰਾਜਸਥਾਨ ਰਾਇਲਜ਼ ਨੇ ਕੇਕੇਆਰ ਨੂੰ 7 ਦੌੜਾਂ ਨਾਲ ਹਰਾਇਆ
ਯੁਜਵੇਂਦਰ ਚਾਹਲ ਨੇ ਹੈਟ੍ਰਿਕ ਸਮੇਤ ਲਈਆਂ 5 ਵਿਕਟਾਂ
ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- IPL 2022 ਦੇ 30ਵੇਂ ਮੈਚ ‘ਚ ਰਾਜਸਥਾਨ ਨੇ ਕੋਲਕਾਤਾ ਨੂੰ 7 ਦੌੜਾਂ ਨਾਲ ਹਰਾ ਕੇ ਰੋਮਾਂਚਕ ਜਿੱਤ ਦਰਜ ਕੀਤੀ। ਕੇਕੇਆਰ ਦੇ ਸਾਹਮਣੇ 218 ਦੌੜਾਂ ਦਾ ਟੀਚਾ ਸੀ, ਜਿਸ ਦੇ ਜਵਾਬ ‘ਚ ਟੀਮ 210 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਕੇਕੇਆਰ ਲਈ ਕਪਤਾਨ ਸ਼੍ਰੇਅਸ ਅਈਅਰ (85) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਆਰਆਰ ਲਈ ਯੁਜਵੇਂਦਰ ਚਾਹਲ ਨੇ 5 ਵਿਕਟਾਂ ਲਈਆਂ ਅਤੇ ਸ਼ਾਨਦਾਰ ਹੈਟ੍ਰਿਕ ਵੀ ਲਈ।
ਦੱਸ ਦੱਈਏ ਕਿ ਕੇਕੇਆਰ ਆਪਣੇ ਪਿਛਲੇ ਤਿੰਨ ਮੈਚ ਹਾਰ ਚੁੱਕੀ ਹੈ। IPL 2022 ‘ਚ ਸ਼੍ਰੇਅਸ ਦੀ ਟੀਮ ਨੇ ਹੁਣ ਤੱਕ 7 ਮੈਚ ਖੇਡੇ ਹਨ, 3 ‘ਚ ਟੀਮ ਨੇ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਉਸ ਨੂੰ 4 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਾਜਸਥਾਨ ਦੀ ਟੀਮ ਨੇ 6 ਮੈਚਾਂ ‘ਚ 4 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਟੀਮ ਨੂੰ ਦੋ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਕੇਕੇਆਰ ਅੰਕ ਸੂਚੀ ‘ਚ ਛੇਵੇਂ ਸਥਾਨ ‘ਤੇ ਹੈ, ਜਦਕਿ ਰਾਜਸਥਾਨ ਦੀ ਟੀਮ ਦੂਜੇ ਸਥਾਨ ‘ਤੇ ਪਹੁੰਚ ਗਈ ਹੈ।
ਰਾਜਸਥਾਨ ਰਾਇਲਜ਼ ਲਈ ਯੁਜਵੇਂਦਰ ਚਾਹਲ ਨੇ ਮੈਚ ‘ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਲਈਆਂ। ਉਸ ਨੇ ਕੇਕੇਆਰ ਦੀ ਪਾਰੀ ਦੇ 17ਵੇਂ ਓਵਰ ਵਿੱਚ 4 ਵਿਕਟਾਂ ਲਈਆਂ ਅਤੇ ਹੈਟ੍ਰਿਕ ਵੀ ਲਈ।























