ਕਿਰਤੀ ਕਿਸਾਨ ਫੋਰਮ ਵਲੋਂ ਨਵੀਂ ਚੁਣੀ ਸਰਕਾਰ ਦਾ ਸਵਾਗਤ
ਚੰਡੀਗੜ,14 ਮਾਰਚ (ਵਿਸ਼ਵ ਵਾਰਤਾ);-ਅਜ ਚੰਡੀਗੜ ਦੇ ਸ਼ਹੀਦ ਊਧਮ ਸਿੰਘ ਭਵਨ ਵਿਚ ਸੇਵਾ ਮੁਕਤ ਆਈ ਏ ਐਸ ,ਆਈ ਪੀ ਐਸ ਅਤੇ ਫੌਜੀ ਅਫਸਰਾਂ ਦੇ ਸਵੈ ਸੇਵੀ ਸਮੂਹ ਵਲੋਂ ਪੰਜਾਬ ਦੇ ਲੋਕਾਂ ਵਲੋਂ ਨਵੀ ਚੁਣੀ ਸਰਕਾਰ ਦਾ ਸਵਾਗਤ ਕੀਤਾ ਹੈ।ਸਮੂਹ ਅਧਿਕਾਰੀਆਂ ਵਲੋਂ ਸਰਵਸੰਮਤੀ ਨਾਲ ਮਤਾ ਪਾ ਕੇ ਮਨੋਨੀਤ ਮੁਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਭੇਜਿਆ ਗਿਆ।
ਸਵਰਨ ਸਿੰਘ ਬੋਪਾਰਾਏ ਅਤੇ ਆਰ ਆਈ ਸਿੰਘ ਦੀ ਸਾਂਝੀ ਪਰਧਾਨਗੀ ਥਲੇ ਹੋਈ ਇਸ ਮੀਟਿੰਗ ਵਿਚ ਸਮੂਹ ਅਧਿਕਾਰੀਆਂ ਵਲੋਂ ਇਹ ਉਮੀਦ ਵੀ ਜ਼ਾਹਰ ਕੀਤੀ ਗਈ ਕਿ ਚੋਣ ਪ੍ਰਕਿਰਿਆ ਦੌਰਾਨ ਆਮ ਆਦਮੀ ਪਾਰਟੀ ਵਲੋਂ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਪੰਜਾਬ ਦੇ ਵਿਕਾਸ ਨੂੰ ਨਵੀਆਂ ਬੁਲੰਦੀਆਂ ਵਲ ਲਿਜਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਕਿਰਤੀ ਕਿਸਾਨ ਫੋਰਮ ਦਸੰਬਰ 2020 ਤੋਂ ਹੀ ਕਿਸਾਨ ਅੰਦੋਲਨ ਦੀ ਹਮਾਇਤ ਅਤੇ ਪੇੰਡੂ ਜ਼ਿੰਦਗੀ ਨੂੰ ਬੇਹਤਰ ਕਰਨ ਵਿਚ ਯੋਗਦਾਨ ਪਾਓਂਦਾ ਰਿਹਾ ਹੈ। ਸਾਰੇ ਹਾਜ਼ਰ ਮੈਂਬਰਾਂ ਇਹ ਵੀ ਫੈਸਲਾ ਲਿਆ ਕਿ ਨਵੀਂ ਸਰਕਾਰ ਵਲੋਂ ਕਿਰਤੀ ਕਿਸਾਨਾਂ ਦੀ ਹਾਲਤ ਸੁਧਾਰਣ ਵਿਚ ਲਏ ਫ਼ੈਸਲਿਆਂ ਦੀ ਪੁਰਜੋਰ ਹਮਾਇਤ ਕਰੇਗਾ ਅਤੇ ਇਸ ਮਕਸਦ ਲਈ ਪਾਲਿਸੀ ਪਲਾਨਿੰਗ ਅਤੇ ਇੰਨਾਂ ਨੂੰ ਲਾਗੂ ਕਰਨ ਵਿਚ ਵੀ ਅਗੇ ਹੋ ਕੇ ਕੰਮ ਕਰੇਗਾ।
ਅਜ ਦੀ ਮੀਟਿੰਗ ਵਿਚ ਓਪਰੋਕਤ ਤੋਂ ਇਲਾਵਾ ਹੇਠ ਲਿਖੇ ਮੈਂਬਰ ਹਾਜ਼ਰ ਸਨ:-
1)ਗੁਰਪ੍ਰਤਾਪ ਸਿੰਘ ਸਾਹੀ
2)ਐਮ. ਪੀ .ਐਸ .ਔਲਖ
3) ਜੀ ਐਸ ਪੰਧੇਰ
4)ਕੁਲਬੀਰ ਸਿੰਘ ਸਿਧੂ
5)ਬਲਵਿੰਦਰ ਸਿੰਘ ਆਈ ਏ ਏ ਐਸ
6)ਬੀ ਐਸ ਸੂਦਨ
7)ਜੀ. ਕੇ. ਸਿੰਘ
8ਪ੍ਰਿਥੀ ਚੰਦ
9)ਬ੍ਰਿਗੇਡੀਅਰ ਇੰਦਰਮੋਹਨ ਸਿੰਘ
10)ਬ੍ਰਿਗੇਡੀਅਰ ਐਮ ਐਸ ਡੁਲਟ
11)ਜਰਨੈਲ ਸਿੰਘ
12)ਕਰਨਲ ਮਾਲਵਿੰਦਰ ਸਿੰਘ
13)ਕਰਨਲ ਐਚ ਐਸ ਕਾਹਲੋਂ
14)ਚੌਧਰੀ ਕਿਸ਼ੋਰੀ ਲਾਲ
15)ਡਾ. ਬਲਵੀਰ ਸਿੰਘ























