ਰੂਸ ਅਤੇ ਯੁਕਰੇਨ ਜੰਗ ਵਿਚਾਲੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਸ਼ੁਰੂ
ਨਵੀਂ ਦਿੱਲੀ,26 ਫਰਵਰੀ (ਵਿਸ਼ਵ ਵਾਰਤਾ) ਰੂਸ ਅਤੇ ਯੁਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਉਥੇ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਭਾਰਤ ਦਾ ਪਹਿਲਾ ਜਹਾਜ਼ ਰੋਮਾਨੀਆ ਤੋਂ ਉਡਾਣ ਭਰਨ ਲਈ ਤਿਆਰ ਹੈ। ਵੈਸੇ, ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦੀਆਂ ਤਿਆਰੀਆਂ ਕੱਲ੍ਹ ਉਦੋਂ ਸ਼ੁਰੂ ਹੋ ਗਈਆਂ ਸਨ ਜਦੋਂ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸਾਰਿਆਂ ਨੂੰ ਪੋਲੈਂਡ ਅਤੇ ਹੰਗਰੀ ਰਾਹੀਂ ਕੱਢਿਆ ਜਾਵੇਗਾ।























