• Latest
  • Trending
ਹਿੰਦੂ ਡੇਰਿਆਂ ਦੇ ਮਹੰਤਾਂ ਵੱਲੋਂ ਆਪਣੇ ਉਤਰ-ਅਧਿਕਾਰੀ ਦੇ ਕੀਤੇ ਫੈਸਲੇ ਨੂੰ ਹੀ ਮਾਨਤਾ ਦੇਵੇਗੀ ਪੰਜਾਬ ਸਰਕਾਰ-ਮੁੱਖ ਮੰਤਰੀ

ਹਿੰਦੂ ਡੇਰਿਆਂ ਦੇ ਮਹੰਤਾਂ ਵੱਲੋਂ ਆਪਣੇ ਉਤਰ-ਅਧਿਕਾਰੀ ਦੇ ਕੀਤੇ ਫੈਸਲੇ ਨੂੰ ਹੀ ਮਾਨਤਾ ਦੇਵੇਗੀ ਪੰਜਾਬ ਸਰਕਾਰ-ਮੁੱਖ ਮੰਤਰੀ

5 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

1 hour ago
IND vs ENG 2nd ODI : ਭਾਰਤ ਨੇ ਇੰਗਲੈਂਡ 234 ਦੌੜਾਂ ਦਾ ਦਿੱਤਾ ਟੀਚਾ

IND vs ENG 2nd ODI : ਭਾਰਤ ਨੇ ਇੰਗਲੈਂਡ 234 ਦੌੜਾਂ ਦਾ ਦਿੱਤਾ ਟੀਚਾ

1 hour ago
‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ

‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ

1 hour ago
12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚੋਂ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦਾ ਜੋਰਾ ਸਿੰਘ ਰਿਹਾ ਜੇਤੂ

12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚੋਂ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦਾ ਜੋਰਾ ਸਿੰਘ ਰਿਹਾ ਜੇਤੂ

3 hours ago
ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ! ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ! ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

3 hours ago
IND vs ENG 2nd ODI : ਵਿਰਾਟ ਕੋਹਲੀ ਨੇ ਇੰਗਲੈਂਡ ਦੀ ਧਰਤੀ ‘ਤੇ ਰਚਿਆ ਇਤਿਹਾਸ

IND vs ENG 2nd ODI : ਵਿਰਾਟ ਕੋਹਲੀ ਨੇ ਇੰਗਲੈਂਡ ਦੀ ਧਰਤੀ ‘ਤੇ ਰਚਿਆ ਇਤਿਹਾਸ

3 hours ago
ਨਿਊਜ਼ੀਲੈਂਡ ‘ਚ ਭੂਚਾਲ ਦੇ ਤੇਜ਼ ਝਟਕੇ! ਸੁਨਾਮੀ ਦਾ ਅਲਰਟ ਜਾਰੀ

ਨਿਊਜ਼ੀਲੈਂਡ ‘ਚ ਭੂਚਾਲ ਦੇ ਤੇਜ਼ ਝਟਕੇ! ਸੁਨਾਮੀ ਦਾ ਅਲਰਟ ਜਾਰੀ

3 hours ago
IND vs ENG 2nd ODI : ਟੀਮ ਇੰਡੀਆ ਦਾ ਸਕੋਰ 100 ਤੋਂ ਪਾਰ

IND vs ENG 2nd ODI : ਟੀਮ ਇੰਡੀਆ ਦਾ ਸਕੋਰ 100 ਤੋਂ ਪਾਰ

4 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

4 hours ago
IND vs ENG 2nd ODI : ਭਾਰਤ ਨੂੰ ਪਹਿਲਾ ਵੱਡਾ ਝਟਕਾ; ਕਪਤਾਨ ਗਿੱਲ ਆਊਟ

IND vs ENG 2nd ODI : ਭਾਰਤ ਨੂੰ ਪਹਿਲਾ ਵੱਡਾ ਝਟਕਾ; ਕਪਤਾਨ ਗਿੱਲ ਆਊਟ

5 hours ago
ਪੁਰੀ: ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ;  ਇੱਕ ਸ਼ਰਧਾਲੂ ਦੀ ਮੌਤ

ਪੁਰੀ: ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ; ਇੱਕ ਸ਼ਰਧਾਲੂ ਦੀ ਮੌਤ

5 hours ago
MLA ਡਾ. ਵਿਜੈ ਸਿੰਗਲਾ ਦਾ ਹੋਇਆ ਐਕਸੀਡੈਂਟ

MLA ਡਾ. ਵਿਜੈ ਸਿੰਗਲਾ ਦਾ ਹੋਇਆ ਐਕਸੀਡੈਂਟ

5 hours ago
Hindi News
English News
Thursday, July 16, 2026
No Result
View All Result
35 °c
Chandigarh
37 ° Fri
37 ° Sat
32 ° Sun
30 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਹਿੰਦੂ ਡੇਰਿਆਂ ਦੇ ਮਹੰਤਾਂ ਵੱਲੋਂ ਆਪਣੇ ਉਤਰ-ਅਧਿਕਾਰੀ ਦੇ ਕੀਤੇ ਫੈਸਲੇ ਨੂੰ ਹੀ ਮਾਨਤਾ ਦੇਵੇਗੀ ਪੰਜਾਬ ਸਰਕਾਰ-ਮੁੱਖ ਮੰਤਰੀ

January 8, 2022
in ਸਿਆਸੀ, ਖਬਰਾਂ, ਧਾਰਮਿਕ, ਪੰਜਾਬ
ਹਿੰਦੂ ਡੇਰਿਆਂ ਦੇ ਮਹੰਤਾਂ ਵੱਲੋਂ ਆਪਣੇ ਉਤਰ-ਅਧਿਕਾਰੀ ਦੇ ਕੀਤੇ ਫੈਸਲੇ ਨੂੰ ਹੀ ਮਾਨਤਾ ਦੇਵੇਗੀ ਪੰਜਾਬ ਸਰਕਾਰ-ਮੁੱਖ ਮੰਤਰੀ

ਹਿੰਦੂ ਡੇਰਿਆਂ ਦੇ ਮਹੰਤਾਂ ਵੱਲੋਂ ਆਪਣੇ ਉਤਰ-ਅਧਿਕਾਰੀ ਦੇ ਕੀਤੇ ਫੈਸਲੇ ਨੂੰ ਹੀ ਮਾਨਤਾ ਦੇਵੇਗੀ ਪੰਜਾਬ ਸਰਕਾਰ-ਮੁੱਖ ਮੰਤਰੀ

-ਮੁੱਖ ਮੰਤਰੀ ਨੇ ਸਰਵ ਸੰਪਰਦਾਇ ਸਾਧੂ ਮੰਡਲ ਪਟਿਆਲਾ ਤੇ ਭੇਖ ਖਟ ਦਰਸ਼ਨ ਸਾਧੂ ਸਮਾਜ ਮਹਾਂਮੰਡਲ ਪੰਜਾਬ ਵੱਲੋਂ ਕਰਵਾਏ ਵਿਰਾਟ ਸੰਤ ਸੰਮੇਲਨ ‘ਚ ਸ਼ਿਰਕਤ ਕੀਤੀ

ਪਟਿਆਲਾ, 8 ਜਨਵਰੀ(ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ, ਹਿੰਦੂ ਧਾਰਮਿਕ ਡੇਰਿਆਂ ਦੇ ਮਹੰਤਾਂ ਤੇ ਸਾਧੂ ਸਮਾਜ ਵੱਲੋਂ ਆਪਣੇ ਉਤਰਾ-ਅਧਿਕਾਰੀ ਦੇ ਕੀਤੇ ਫੈਸਲੇ ਨੂੰ ਹੀ ਮਾਨਤਾ ਦੇਵੇਗੀ। ਮੁੱਖ ਮੰਤਰੀ ਚੰਨੀ, ਬੀਤੇ ਦਿਨੀਂ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਮਹੰਤ ਸ੍ਰੀ ਆਤਮਾ ਰਾਮ ਦੀ ਪਹਿਲਕਦਮੀ ‘ਤੇ ਸਰਵ ਸੰਪਰਦਾਇ ਸਾਧੂ ਮੰਡਲ ਪਟਿਆਲਾ ਅਤੇ ਭੇਖ ਖਟ ਦਰਸ਼ਨ ਸਾਧੂ ਸਮਾਜ ਮਹਾਂਮੰਡਲ ਪੰਜਾਬ ਵੱਲੋਂ ਕਰਵਾਏ ਗਏ ਵਿਰਾਟ ਸੰਤ ਸਮੇਲਨ ਵਿੱਚ ਸ਼ਿਕਰਤ ਕਰਨ ਪੁੱਜੇ ਸਨ। ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੀ ਮੁੱਖ ਮੰਤਰੀ ਦੇ ਨਾਲ ਮੌਜੂਦ ਸਨ।
ਇਸ ਮੌਕੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਾਧੂ ਸਮਾਜ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਨੂੰ ਮੰਨਦਿਆਂ ਕਿਹਾ ਕਿ ਸੰਤਾਂ ਅਤੇ ਸਾਧੂ ਸਮਾਜ ਵੱਲੋਂ ਆਪਣੇ ਉਤਰ-ਅਧਿਕਾਰੀ ਦੀ ਚੋਣ ਬਾਰੇ ਫੈਸਲਾ ਸੰਤਾਂ ਦੀ ਪ੍ਰਥਾ ਹੈ ਅਤੇ ਇਸ ਦਾ ਫੈਸਲਾ ਵੀ ਸੰਤਾਂ ਵੱਲੋਂ ਹੀ ਕੀਤਾ ਜਾਵੇਗਾ, ਸਰਕਾਰ ਇਸ ਵਿੱਚ ਕੋਈ ਦਖਲਅੰਦਾਜੀ ਨਹੀਂ ਕਰੇਗੀ। ਉਨ੍ਹਾਂ ਕਿਹਾ ਪੰਜਾਬ ਭਰ ‘ਚ ਇਸ ਤਰ੍ਹਾਂ ਦੇ ਬਾਕੀ ਇੰਤਕਾਲ ਤੁਰੰਤ ਕਰਵਾਉਣ ਦੇ ਹੁਕਮ ਦੇ ਦਿੱਤੇ ਜਾਣਗੇ ਅਤੇ ਸੰਤ ਸਮਾਜ ਜੋ ਚਾਹੇਗਾ ਉਸੇ ਮੁਤਾਬਕ ਹੀ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੰਤ ਆਪਣੀ ਗੱਦੀ ਆਪਣੇ ਕਿਸੇ ਚੇਲੇ ਨੂੰ ਦੇਣ ਦੀ ਵਸੀਅਤ ਕਰਕੇ ਸਵਰਗ ਸਿਧਾਰਨਗੇ ਤਾਂ ਉਸ ਨੂੰ ਸਰਕਾਰ ਮਾਨਤਾ ਦੇਵੇਗੀ ਪਰੰਤੂ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭੇਖ ਭਗਵਾਨ ਵੱਲੋਂ ਕੀਤੇ ਗਏ ਫੈਸਲੇ ਨੂੰ ਹੀ ਸਰਕਾਰ ਮਾਨਤਾ ਦੇਵੇਗੀ। ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਾਧੂ ਸਮਾਜ ਦੀਆਂ ਮੁਸ਼ਕਿਲਾਂ ਸਰਕਾਰ ਪੱਧਰ ‘ਤੇ ਹੱਲ ਆਪਣੇ ਆਪ ਕਰਵਾਉਣ ਲਈ ਸਾਧੂ ਸਮਾਜ ਦੀ ਨੁਮਾਇੰਦਗੀ ਕਰਦੇ ਮਹੰਤ ਆਤਮਾ ਰਾਮ ਨੂੰ ਸਰਕਾਰ ਵਿੱਚ ਕੈਬਨਿਟ ਰੈਂਕ ਦੇਣ ਦੀ ਵੀ ਪੇਸ਼ਕਸ਼ ਕੀਤੀ।
ਮੁੱਖ ਮੰਤਰੀ ਨੇ ਸੰਤ ਸਮਾਜ ਨੂੰ ਆਪਣੇ ਮੋਰਿੰਡਾ ਸਥਿਤ ਘਰ ਵਿੱਚ ਚਰਨ ਪਾਉਣ ਦੀ ਬੇਨਤੀ ਕੀਤੀ, ਜਿਸ ਨੂੰ ਸੰਤ ਸਮਾਜ ਨੇ ਪ੍ਰਵਾਨ ਕਰ ਲਿਆ।
ਇਸ ਦੌਰਾਨ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮਹੰਤ ਆਤਮਾ ਰਾਮ ਦੀ ਫ਼ਿਕਰਮੰਦੀ ਕਰਕੇ ਪੰਜਾਬ ਸਰਕਾਰ ਡੇਰਾ ਸੰਤਾਂ ਤੇ ਸਾਧੂ ਸਮਾਜ ਦੀਆਂ ਦਿਕਤਾਂ ਦੂਰ ਕਰਨ ਲਈ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ 1980 ਤੋਂ ਸਰਕਾਰਾਂ ‘ਚ ਰਹੇ ਹਨ ਪਰੰਤੂ ਜੋ ਕੰਮ ਕਰਨ ਦਾ ਮਾਹੌਲ ਪਿਛਲੇ 3 ਮਹੀਨਿਆਂ ‘ਚ ਬਣਿਆ ਹੈ ਅਤੇ ਸਰਕਾਰ ਦਾ ਜੋ ਨਵਾਂ ਰੂਪ ਇਸ ਵਾਰ ਦੇਖਿਆ ਹੈ ਉਹ ਪਹਿਲਾਂ ਕਦੇ ਨਹੀਂ ਬਣਿਆ।
ਇਸ ਤੋਂ ਪਹਿਲਾਂ ਮਹੰਤ ਸ੍ਰੀ ਆਤਮਾ ਰਾਮ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਦੇ ਸਾਦਗੀ ਅਤੇ ਸ਼ਰਧਾ ਭਾਵ ਦੀ ਸ਼ਲਾਘਾ ਕੀਤੀ। ਸਵਾਮੀ ਹਰਿ ਚੇਤਨਾ ਨੰਦ ਹਰਿਦੁਆਰ ਨੇ ਕਿਹਾ ਕਿ ਗੁਰੂ ਤੋਂ ਬਾਅਦ ਗੱਦੀ ਚੇਲੇ ਨੂੰ ਸੁਭਾਵਕ ਰੂਪ ‘ਚ ਹੀ ਮਿਲਣੀ ਚਾਹੀਦੀ ਹੈ ਅਤੇ ਸਰਕਾਰਾਂ ਨੂੰ ਉਸ ਨੂੰ ਬਣਦੀ ਮਨਜੂਰੀ ਵੀ ਸੁਭਾਵਕ ਮਿਲਣੀ ਚਾਹੀਦੀ ਹੈ।
ਮਹੰਤ ਬਿਕਰਮਜੀਤ ਸਿੰਘ ਨੇ ਮੁੱਖ ਮੰਤਰੀ ਦੇ ਸਨਮੁਖ ਹਿੰਦੂ ਧਾਰਮਿਕ ਡੇਰਿਆਂ ਦੇ ਕਿਸੇ ਮਹੰਤ ਦੇ ਸਵਰਗ ਸਿਧਾਰ ਜਾਣ ਮਗਰੋਂ ਉਸਦਾ ਉਤਰਾ-ਅਧਿਕਾਰੀ ਮਹੰਤ ਥਾਪੇ ਜਾਣ ਦਾ ਮਸਲਾ ਉਠਾਉਂਦਿਆਂ ਕਿਹਾ ਕਿ ਮਹੰਤਾਂ ਦੀ ਨਿਯੁਕਤੀ ਸ਼ਾਹੀ ਫੁਰਮਾਨ ਦੀ ਥਾਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਕ, ਸਬੰਧਤ ਡੇਰੇ ਦੇ 50 ਕਿਲੋਮੀਟਰ ਦਾਇਰੇ ਅਧੀਨ ਨਾਮੀ-ਗਰਾਮੀ ਸੰਤਾਂ-ਮਹੰਤਾਂ ਦੀ ਮੂੰਹ ਬੋਲੀ ਸੰਸਥਾ ਭੇਖ ਭਗਵਾਨ ਵੱਲੋਂ ਕੀਤੇ ਜਾਣ ਦੇ ਅਧਾਰ ‘ਤੇ ਹੀ ਕੀਤੀ ਜਾਵੇ।
ਇਸ ਮੌਕੇ ਸੰਤ ਸਮਾਜ ਦੇ ਹੋਰਨਾਂ ਨੁਮਾਇੰਦਿਆਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਭੇਖ ਵੱਲੋਂ ਕੀਤੀ ਨਿਯੁਕਤੀ ਨੂੰ ਸਰਕਾਰ ਪ੍ਰਵਾਨਗੀ ਦੇਵੇ ਅਤੇ ਇਸਦਾ ਇੰਤਕਾਲ ਐਫ.ਸੀ.ਆਰ. ਦਫ਼ਤਰ ਕੋਲ ਜਾਣ ਦੀ ਥਾਂ ਸਥਾਨਕ ਪੱਧਰ ‘ਤੇ ਤੁਰੰਤ ਤਹਿਸੀਲਦਾਰ ਅਤੇ ਐਸ.ਡੀ.ਐਮ. ਵਲੋਂ ਹੀ ਕਰਵਾਇਆ ਜਾਵੇ। ਇਸ ਮੌਕੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਸ੍ਰੀ ਬ੍ਰਹਮ ਮਹਿੰਦਰਾ ਨੂੰ ਸਨਮਾਨਤ ਕੀਤਾ ਗਿਆ।
ਭਜਨ ਨਾਲ ਸ਼ੁਰੂ ਹੋਏ ਇਸ ਵਿਰਾਟ ਸੰਤ ਸੰਮੇਲਨ ‘ਚ ਸਵਾਮੀ ਹਰਿ ਚੇਤਨਾ ਨੰਦ ਹਰਿਦੁਆਰ, ਮਹੰਤ ਕਮਲ ਦਾਸ, ਮਹੰਤ ਦਮੋਦਰ ਦਾਸ, ਮਹੰਤ ਵੰਸੀ ਪੁਰੀ ਪਹੇਵਾ, ਸਵਾਮੀ ਪਰਮਹੰਸ ਕੁਰੂਕਸ਼ੇਤਰ, ਮਹੰਤ ਪਰਮਾਨੰਦ ਜੰਡਿਆਲਾ ਗੁਰੂ, ਮਹੰਤ ਦਿਵਯਾਅੰਬਰ ਮੁਨੀ ਅੰਮ੍ਰਿਤਸਰ, ਮਹੰਤ ਹਰੀਹਰ ਦਾਸ ਚੌਰੇ ਵਾਲੇ, ਮਹੰਤ ਤਰਨਪ੍ਰਸ਼ਾਦ ਪਹੇਵਾ, ਮਹੰਤ ਸਰੂਪਾਨੰਦ ਬਠਿੰਡਾ, ਮਹੰਤ ਸ਼ਾਂਤਾਨੰਦ ਬੀਰੋਕੇ ਮਾਨਸਾ, ਕਮਲ ਦਾਸ, ਮਹੰਤ ਰਮੇਸ਼ ਮੁਨੀ ਤਲਵੰਡੀ ਸਾਬੋ, ਮਹੰਤ ਅੰਮ੍ਰਿਤ ਮੁਨੀ ਮਾਨਸਾ, ਨਰੇਸ਼ ਪਾਠਕ, ਰਤਨਜੀਤ ਸਿੰਘ, ਮਹੰਤ ਬਚਨ ਦਾਸ, ਮਹੰਤ ਸਚਿਦਾਨੰਦ ਗੁਰਮਾ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਰਪ੍ਰੀਤ ਚੀਮਾ, ਟਿਊਬਵੈਲ ਕਾਰਪੋਰੇਸ਼ਨ ਦੇ ਚੇਅਰਮੈਨ ਮਹੰਤ ਹਰਵਿੰਦਰ ਸਿੰਘ ਖਨੌੜਾ, ਯੂਥ ਆਗੂ ਮੋਹਿਤ ਮੋਹਿੰਦਰਾ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੰਤ ਬਾਂਗਾ, ਪੀ.ਆਰ.ਟੀ.ਸੀ. ਚੇਅਰਮੈਨ ਸਤਵਿੰਦਰ ਸਿੰਘ ਚੈੜੀਆਂ, ਰਾਮਗੜ੍ਹੀਆ ਭਲਾਈ ਬੋਰਡ ਦੇ ਵਾਈਸ ਚੇਅਰਮੈਨ ਜਗਜੀਤ ਸਿੰਘ ਸੱਗੂ, ਡਵੀਜਨਲ ਕਮਿਸ਼ਨਰ ਚੰਦਰ ਗੈਂਦ, ਐਸ.ਐਸ.ਪੀ. ਡਾ. ਸੰਦੀਪ ਗਰਗ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ ਸਮੇਤ ਨਿਰਮਲ ਪੰਥ, ਪੰਚਾਇਤੀ ਅਖਾੜਾ, ਉਦਾਸੀਨ ਸੰਪਰਦਾ ਦੇ ਪਹੇਵਾ, ਹਰਿਦੁਆਰ ਅਤੇ ਕੁਰੂਕਸ਼ੇਤਰ ਤੋਂ ਇੱਕ ਦਰਜਨ ਤੋਂ ਵਧੀਕ ਅਖਾੜਿਆਂ ਦੇ ਵੱਡੀ ਗਿਣਤੀ ‘ਚ ਹੋਰ ਸਾਧੂ ਮਹਾਤਮਾ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
July 16, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 16 ਜੁਲਾਈ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

IND vs ENG 2nd ODI : ਭਾਰਤ ਨੇ ਇੰਗਲੈਂਡ 234 ਦੌੜਾਂ ਦਾ ਦਿੱਤਾ ਟੀਚਾ

IND vs ENG 2nd ODI : ਭਾਰਤ ਨੇ ਇੰਗਲੈਂਡ 234 ਦੌੜਾਂ ਦਾ ਦਿੱਤਾ ਟੀਚਾ

by Jaspreet Kaur
July 16, 2026
0

IND vs ENG 2nd ODI : ਭਾਰਤ ਨੇ ਇੰਗਲੈਂਡ 234 ਦੌੜਾਂ ਦਾ ਦਿੱਤਾ ਟੀਚਾ ਇੰਗਲੈਂਡ ਨੂੰ ਪਹਿਲੀ ਹੀ ਗੇਂਦ 'ਤੇ...

‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ

‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ

by Ankit
July 16, 2026
0

‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਪਟਿਆਲਾ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵੀ...

12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚੋਂ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦਾ ਜੋਰਾ ਸਿੰਘ ਰਿਹਾ ਜੇਤੂ

12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚੋਂ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦਾ ਜੋਰਾ ਸਿੰਘ ਰਿਹਾ ਜੇਤੂ

by Ankit
July 16, 2026
0

12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚੋਂ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦਾ ਜੋਰਾ ਸਿੰਘ ਰਿਹਾ ਜੇਤੂ ਐਮਪੀ ਤਨਮਨਜੀਤ ਸਿੰਘ ਢੇਸੀ ਵੱਲੋਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
July 16, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 16 ਜੁਲਾਈ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Most Popular

OTT ਪਲੇਟਫਾਰਮ ਤੋਂ ਫ਼ਿਲਮ ‘ਸਤਲੁਜ’ ਨੂੰ ਅਚਾਨਕ ਹਟਾਏ ਜਾਣ ‘ਤੇ ਸੁਖਬੀਰ ਬਾਦਲ ਵੱਲੋਂ ਹੈਰਾਨੀ ਅਤੇ ਦੁੱਖ ਪ੍ਰਗਟਾਵਾ

OTT ਪਲੇਟਫਾਰਮ ਤੋਂ ਫ਼ਿਲਮ ‘ਸਤਲੁਜ’ ਨੂੰ ਅਚਾਨਕ ਹਟਾਏ ਜਾਣ ‘ਤੇ ਸੁਖਬੀਰ ਬਾਦਲ ਵੱਲੋਂ ਹੈਰਾਨੀ ਅਤੇ ਦੁੱਖ ਪ੍ਰਗਟਾਵਾ

by Navjot
2 weeks ago
0

OTT ਪਲੇਟਫਾਰਮ ਤੋਂ ਫ਼ਿਲਮ 'ਸਤਲੁਜ' ਨੂੰ ਅਚਾਨਕ ਹਟਾਏ ਜਾਣ 'ਤੇ ਸੁਖਬੀਰ ਬਾਦਲ ਵੱਲੋਂ ਹੈਰਾਨੀ ਅਤੇ ਦੁੱਖ ਪ੍ਰਗਟਾਵਾ ਇਹ ਸਾਡੀ ਸੱਚਾਈ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 