ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਵਲੋਂ 7.51 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਹਲਕੇ ਦੀ ਵਿਕਾਸ ਪੱਖੋਂ ਨੁਹਾਰ ਬਦਲਣ ਦੀ ਵਚਨਬੱਧਤਾ ਨੂੰ ਦੁਹਰਾਇਆ

ਕਪੂਰਥਲਾ, 5 ਜਨਵਰੀ(ਵਿਸ਼ਵ ਵਾਰਤਾ)-ਸਾਬਕਾ ਵਿਧਾਇਕ ਸ੍ਰੀਮਤੀ ਰਾਜਬੰਸ ਕੌਰ ਰਾਣਾ ਵਲੋਂ ਅੱਜ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਵਿੱਚ 7.51 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਇਨਾਂ ਵਿਕਾਸ ਕਾਰਜਾਂ ਵਿੱਚ ਪਿੰਡ ਲੱਖਣ ਕਲਾਂ ਵਿਖੇ 98.06 ਲੱਖ ਰੁਪਏ ਨਾਲ ਹੋਣ ਵਾਲੇ ਵਿਕਾਸ ਕਾਰਜ ਜਿਵੇਂ ਕਿ ਧਰਮਸ਼ਾਲਾ ਅਤੇ ਜੰਝਘਰ, ਵਾਟਰ ਸਪਲਾਈ/ ਸੈਨੀਟੇਸ਼ਨ, ਐਸ.ਸੀ. ਧਰਮਸ਼ਾਲਾ, ਐਸ.ਸੀ ਸਮਸ਼ਾਨਘਾਟ, ਛੱਪੜ ਅਤੇ ਗਲੀਆਂ ਨਾਲੀਆਂ ਸ਼ਾਮਿਲ ਹਨ ਕੀਤੇ ਜਾਣੇ ਹਨ।
ਇਸੇ ਤਰਾਂ ਪਿੰਡ ਲੱਖਣ ਖੁਰਦ ਵਿਖੇ 95.48 ਲੱਖ ਰੁਪਏ, ਪਿੰਡ ਬਿਸ਼ਨਪੁਰ ਵਿਖੇ 108.91 ਲੱਖ ਰੁਪਏ, ਪਿੰਡ ਦਬੁਰਜੀ 46.66 ਰੁਪਏ, ਪਿੰਡ ਫੂਲੇਵਾਲ ਵਿਖੇ 25.19 ਲੱਖ ਰੁਪਏ, ਪਿੰਡ ਦੱਪਈ ਵਿਖੇ 45.55 ਲੱਖ ਰੁਪਏ , ਪਿੰਡ ਅਹਿਮਦਪੁਰ ਵਿਖੇ 31.41 ਲੱਖ ਰੁਪਏ, ਪਿੰਡ ਇੱਬਣ ਵਿਖੇ 71.23 ਲੱਖ ਰੁਪਏ, ਪਿੰਡ ਖੋਜੇਵਾਲ ਵਿਖੇ 113.24 ਲੱਖ ਰੁਪਏ, ਪਿੰਡ ਬਰਿੰਦਪੁਰ ਵਿਖੇ 25.55 ਲੱਖ ਰੁਪਏ, ਪਿੰਡ ਸਿਆਲ ਵਿਖੇ 20.02 ਲੱਖ ਅਤੇ ਪਿੰਡ ਸ਼ੇਖੂਪੁਰ ਭਗਤਪੁਰ ਵਿਖੇ 70.28 ਲੱਖ ਰੁਪਏ ਦੀ ਲਾਗਤ ਨਾਲ ਧਰਮਸ਼ਾਲਾ, ਵਾਟਰ ਸਪਲਾਈ, ਗਲੀਆਂ ਵਿੱਚ ਇੰਟਰਲਾਕ ਟਾਈਲਾਂ, ਛੱਪੜ, ਸੀਵਰੇਜ, ਗਲੀਆਂ ਨਾਲੀਆਂ ਅਤੇ ਹੋਰ ਵੱਖ ਵੱਖ ਵਿਕਾਸ ਕਾਰਜ ਸ਼ਾਮਿਲ ਹਨ।
ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸ੍ਰੀਮਤੀ ਰਾਜਬੰਸ ਕੌਰ ਰਾਣਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਹਲਕੇ ਨੂੰ ਮਾਡਲ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਧਾਨਸਭਾ ਹਲਕਾ ਕਪੂਰਥਲਾ ਨੂੰ ਵਿਕਾਸ ਪਖੋਂ ਮੋਹਰੀ ਹਲਕਾ ਬਣਾਉਣ ਲਈ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ। ਹਲਕੇ ਦੀ ਵਿਕਾਸ ਪਖੋਂ ਨੁਹਾਰ ਬਦਲਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨਾਂ ਕਿਹਾ ਕਿ ਜ਼ਿਲੇ ਦੀ ਵਿਕਾਸ ਪਖੋਂ ਨੁਹਾਰ ਬਦਲਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨਾਂ ਨੇ ਪਿੰਡਾਂ ਦੇ ਸਰਪੰਚਾਂ ਨੂੰ ਕਿਹਾ ਕਿ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ ਨੂੰ ਯਕੀਨੀ ਬਣਾਉਣ ਤਾਂ ਜੋ ਹੋਰ ਫੰਡ ਮੁਹੱਈਆ ਕਰਵਾਏ ਜਾ ਸਕਣ।

ਇਸ ਮੌਕੇ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਰਜਿੰਦਰ ਕੌੜਾ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਬਿਸ਼ਨਪੁਰ, ਕੌਂਸਲਰ ਨਰਿੰਦਰ ਮਨਸੂ ਹੋਰਨਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ ਅਤੇ ਮੋਹਤਵਰ ਵਿਅਕਤੀ ਹਾਜ਼ਰ ਸਨ।























