ਸਨੌਰ ਹਲਕੇ ਵਿੱਚ ਬਿਕਰਮ ਚਾਹਲ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੀ ਹੋ ਰਹੀ ਹੈ ਪ੍ਰਸ਼ੰਸਾ
ਥਾਂ-ਥਾਂ ਲੋਕ ਕਰ ਰਹੇ ਨੇ ਸਨਮਾਨ

ਸਨੌਰ( ਪਟਿਆਲਾ ) 3 ਜਨਵਰੀ( ਵਿਸ਼ਵ ਵਾਰਤਾ ) – ਉਘੇ ਸਮਾਜ ਸੇਵੀ ਅਤੇ ਪੰਜਾਬ ਲੋਕ ਕਾਂਗਰਸ ਦੇ ਸੀਨੀਅਰ ਲੀਡਰ ਬਿਕਰਮਜੀਤ ਇੰਦਰ ਸਿੰਘ ਚਾਹਲ ਵੱਲੋ ਚਲਾਈਆ ਜਾ ਰਹੀਆਂ ਲੋਕ ਭਲਾਈ ਸੇਵਾਵਾਂ ਦੀ ਹਰ ਪਾਸਿਓਂ ਪ੍ਰਸੰਸਾ ਹੋ ਰਹੀ ਹੈ।ਉਹਨਾਂ ਵੱਲੋਂ ਲੋਕ ਸੇਵਾ ਲਈ ਬਣਾਈਆਂ ਟੀਮਾਂ ਵੱਲੋਂ ਸਨੌਰ ਹਲਕਿਆਂ ਦੇ ਕਸਬੇ ਅਤੇ ਪਿੰਡਾਂ ਦੇ ਲੋੜ੍ਹ ਵੰਡ ਵਸਨੀਕਾਂ ਲਈ ਬਿਨਾਂ ਕਿਸੇ ਭੇਦ ਭਾਵ ਤੋਂ ਪਿਛਲੇ ਕਾਫ਼ੀ ਸਮੇਂ ਲੋਕ ਸੇਵਾ ਜਾਰੀ ਹੈ। ਸ:ਚਾਹਲ ਵੀ ਸਨੌਰ ਹਲਕੇ ਦੇ ਵਸਨੀਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਇਲਾਕੇ ਦੀਆਂ ਮੁਸ਼ਕਿਲਾਂ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ।ਚਾਹਲ ਪਰਿਵਾਰ ਵੱਲੋਂ ਆਪਣੇ ਤੌਰ ਤੇ ਅੱਖਾਂ ਦੀਆਂ ਨਜ਼ਰਾਂ ਦੀ ਜਾਂਚ ਦਾ ਕੈਂਪ ਅਤੇ ਅਨੇਕਾਂ ਦੀ ਮੁਫ਼ਤ ਸੇਵਾ , ਮਹਿਲਾ ਲਈ ਹਰ ਮਹੀਨੇ ਮੁਫ਼ਤ ਸੈਂਟਰੀ ਪੈਡ , ਨੌਜਵਾਨਾਂ ਨੂੰ ਮੁਫ਼ਤ ਖੇਡ ਕਿੱਟਾਂ ਅਤੇ ਮੁਫ਼ਤ ਟੀ – ਸ਼ਰਟਾ ਦੀ ਸੇਵਾ ਲਗਾਤਾਰ ਚੱਲ ਰਹੀ ਹੈ।ਉਹਨਾਂ ਵੱਲੋਂ ਵੱਡੇ ਪੱਧਰ ਤੇ ਲੋੜਵੰਦ ਸਕੂਲੀ ਬੱਚਿਆਂ ਨੂੰ ਮੁਫ਼ਤ ਕਾਪੀਆਂ ਅਤੇ ਪੈਂਸਿਲ ਬਾਕਸ ਦੀ ਵੰਡ ,ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ, ਇਲਾਕੇ ਦੇ ਲੋਕਾਂ ਦੀ ਸਹੁਲਤ ਲਈ ਇਕ ਕੰਪਿਊਟਰਾਈਜ਼ਡ ਲੈਬਾਟਰੀ ਵੀ ਖੋਲ੍ਹ ਦਿੱਤੀ ਹੈ। ਜਿਸ ਵਿੱਚ ਹਲਕੇ ਦੇ ਵਸਨੀਕ ਮੁਫ਼ਤ ਖੂਨ ਦੇ ਟੈਸਟ ਕਰਵਾ ਸਕਣਗੇ। ਇਹਨਾਂ ਲੋਕ ਭਲਾਈ ਸੇਵਾਵਾਂ ਦੇ ਲਗਾਏ ਜਾ ਰਹੇ ਸਮਾਗਮਾਂ ਦੌਰਾਨ ਉਹਨਾਂ ਵੱਲੋਂ ਲੋਕਾਂ ਵੱਲੋਂ ਦੱਸੀਆ ਜਾਂਦੀਆ ਮੁਸ਼ਕਿਲਾਂ ਦਾ ਵੀ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਲੋਕਾਂ ਦੀ ਮੰਗ ਅਨੁਸਾਰ ਲੋਕ ਭਲਾਈ ਸੇਵਾਵਾਂ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ।
ਸ:ਚਾਹਲ ਵੱਲੋਂ ਇਹਨਾਂ ਕੀਤੀਆ ਜਾ ਰਹੀਆਂ ਲੋਕ ਭਲਾਈ ਸੇਵਾਵਾਂ ਅਤੇ ਸਨੌਰ ਹਲਕੇ ਦੀ ਸੇਵਾ ਅਤੇ ਸਮਰਪਣ ਨੂੰ ਮੁੱਖ ਰੱਖਦਿਆਂ ਥਾਂ-ਥਾਂ ਤੇ ਉਹਨਾਂ ਨੂੰ ਸਰਪਾਉ ਦੇਕੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਹੱਥ ਖੜੇ ਕਰਕੇ ਕਿ ਕਹਿ ਰਹੇ ਹਨ ਕਿ ਉਹ ਹਮੇਸ਼ਾ ਲਈ ਸ:ਚਾਹਲ ਹਰ ਪੱਖੋਂ ਸਾਥ ਦੇਣ ਗਏ ਤੇ ਇਸ ਦੇ ਨਾਲ ਹੀ ਸ:ਚਾਹਲ ਹੀ ਆਪਣੇ ਸਮਰਥਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਹ ਸਨੌਰ ਹਲਕੇ ਦੇ ਵਿਕਾਸ ਲਈ ਸਿਰਤੋੜ ਯਤਨ ਕਰਦੇ ਰਹਿਣਗੇ ।























