ਮੁੱਖ ਮੰਤਰੀ ਚੰਨੀ ਅੱਜ ਜਲੰਧਰ ਦੇ ਵੱਖ ਵੱਖ ਧਾਰਮਿਕ ਸਥਾਨਾਂ ‘ਤੇ ਹੋਣਗੇ ਨਤਮਸਤਕ,ਵਿਕਾਸ ਕਾਰਜਾਂ ਦਾ ਕਰਨਗੇ ਉਦਘਾਟਨ
ਚੰਡੀਗੜ੍ਹ,31 ਦਸੰਬਰ(ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਅੰਮ੍ਰਿਤਸਰ ਦੌਰੇ ਤੇ ਹਨ। ਉੱਥੋਂ ਵਾਪਸ ਆਉਂਦੇ ਸਮੇਂ ਮੁੱਖ ਮੰਤਰੀ ਚੰਨੀ ਜਲੰਧਰ ਵਿਖੇ ਸ਼੍ਰੀ ਰਵਿਦਾਸ ਧਾਮ ਵਿਖੇ ਨਤਮਸਤਕ ਹੋਣਗੇ। ਉਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਵੱਲੋਂ ਡੇਰਾ ਬੱਲਾਂ ਵਿਖੇ ਵੀ ਮੱਥਾ ਟੇਕਿਆ ਜਾਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਜਲੰਧਰ ਵਿਖੇ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕਰਨਗੇ।






















