• Latest
  • Trending
ਪੰਥਕ ਮਸਲਿਆਂ ਦੇ ਹੱਲ ਲਈ ਵਿਦੇਸ਼ੀ ਪੰਥਕ ਧਿਰਾਂ ਹੋਈਆਂ ਇੱਕ ਮੰਚ ਤੇ ਇਕੱਤਰ

ਪੰਥਕ ਮਸਲਿਆਂ ਦੇ ਹੱਲ ਲਈ ਵਿਦੇਸ਼ੀ ਪੰਥਕ ਧਿਰਾਂ ਹੋਈਆਂ ਇੱਕ ਮੰਚ ਤੇ ਇਕੱਤਰ

8 years ago
Punjab ਦੇ IAS ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਮਿਲੀ ਅਹਿਮ ਜਿੰਮੇਵਾਰੀ

Punjab ਦੇ IAS ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਮਿਲੀ ਅਹਿਮ ਜਿੰਮੇਵਾਰੀ

18 minutes ago
Punjab ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਲਏ ਜਾ ਸਕਦੇ ਹਨ ਅਹਿਮ ਫੈਸਲੇ

Punjab ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਲਏ ਜਾ ਸਕਦੇ ਹਨ ਅਹਿਮ ਫੈਸਲੇ

42 minutes ago
Bathinda ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਚਾਰ ਮੌਤਾਂ

Bathinda ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਚਾਰ ਮੌਤਾਂ

1 hour ago
Punjab CM ਮਾਨ ਵਲੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ

Punjab CM ਮਾਨ ਵਲੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ

1 hour ago
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab ਨੂੰ ਜਲਦੀ ਹੀ ਮਿਲ ਸਕਦਾ ਹੈ ਪੱਕਾ DGP, ਪੜ੍ਹੋ ਕਿਸ ਦੇ ਨਾਮ ‘ਤੇ ਲੱਗ ਸਕਦੀ ਹੈ ਮੋਹਰ ?

Punjab ਨੂੰ ਜਲਦੀ ਹੀ ਮਿਲ ਸਕਦਾ ਹੈ ਪੱਕਾ DGP, ਪੜ੍ਹੋ ਕਿਸ ਦੇ ਨਾਮ ‘ਤੇ ਲੱਗ ਸਕਦੀ ਹੈ ਮੋਹਰ ?

2 hours ago
MGNREGA ਦੀ ਥਾਂ ‘ਤੇ ਅੱਜ ਤੋਂ ਲਾਗੂ ਹੋਇਆ VB-G RAM G

MGNREGA ਦੀ ਥਾਂ ‘ਤੇ ਅੱਜ ਤੋਂ ਲਾਗੂ ਹੋਇਆ VB-G RAM G

3 hours ago
Punjab Weather: ਸੂਬੇ ਦਾ ਬਦਲਿਆ ਮੌਸਮ, ਮੀਂਹ ਲਈ ਅਲਰਟ ਜਾਰੀ

Punjab Weather: ਸੂਬੇ ਦਾ ਬਦਲਿਆ ਮੌਸਮ, ਮੀਂਹ ਲਈ ਅਲਰਟ ਜਾਰੀ

3 hours ago
National: ਸੱਤਾ ਸੰਭਾਲਣ ਤੋਂ ਬਾਅਦ ਜਾਪਾਨ ਦੀ ਪ੍ਰਧਾਨ ਮੰਤਰੀ ਅੱਜ ਤੋਂ ਆਪਣੇ ਪਹਿਲੇ ਭਾਰਤ ਦੌਰੇ ‘ਤੇ

National: ਸੱਤਾ ਸੰਭਾਲਣ ਤੋਂ ਬਾਅਦ ਜਾਪਾਨ ਦੀ ਪ੍ਰਧਾਨ ਮੰਤਰੀ ਅੱਜ ਤੋਂ ਆਪਣੇ ਪਹਿਲੇ ਭਾਰਤ ਦੌਰੇ ‘ਤੇ

4 hours ago
National: ਕੇਂਦਰੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫ਼ੈਸਲੇ ਲਏ ਜਾਣ ਦੀ ਸੰਭਾਵਨਾ

National: ਕੇਂਦਰੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫ਼ੈਸਲੇ ਲਏ ਜਾਣ ਦੀ ਸੰਭਾਵਨਾ

4 hours ago
Punjab: ‘ਮਾਵਾਂ ਧੀਆਂ ਸਤਿਕਾਰ ਯੋਜਨਾ’: CM ਮਾਨ ਆਪਣੇ ਹਲਕੇ ਧੂਰੀ ਤੋਂ ਕਰਨਗੇ ਸ਼ੁਰੂਆਤ

Punjab: ‘ਮਾਵਾਂ ਧੀਆਂ ਸਤਿਕਾਰ ਯੋਜਨਾ’: CM ਮਾਨ ਆਪਣੇ ਹਲਕੇ ਧੂਰੀ ਤੋਂ ਕਰਨਗੇ ਸ਼ੁਰੂਆਤ

4 hours ago
Hindi News
English News
Wednesday, July 1, 2026
No Result
View All Result
37 °c
Chandigarh
31 ° Thu
35 ° Fri
37 ° Sat
35 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਥਕ ਮਸਲਿਆਂ ਦੇ ਹੱਲ ਲਈ ਵਿਦੇਸ਼ੀ ਪੰਥਕ ਧਿਰਾਂ ਹੋਈਆਂ ਇੱਕ ਮੰਚ ਤੇ ਇਕੱਤਰ

March 5, 2018
in ਅੰਤਰਰਾਸ਼ਟਰੀ
ਪੰਥਕ ਮਸਲਿਆਂ ਦੇ ਹੱਲ ਲਈ ਵਿਦੇਸ਼ੀ ਪੰਥਕ ਧਿਰਾਂ ਹੋਈਆਂ ਇੱਕ ਮੰਚ ਤੇ ਇਕੱਤਰ

– ਹੁਣ ਤਕ 16 ਦੇਸ਼ਾਂ ਦੇ ਸਿੱਖ ਵਰਲਡ ਸਿੱਖ ਪਾਰਲੀਮੈਂਟ ਵਿੱਚ ਗਏ ਪਰੋਏ
– ਪੰਜਾਬ ਦੀ 15 ਮੈਂਬਰੀ ਵਰਕਿੰਗ ਕਮੇਟੀ ਦਾ ਵਿਸਾਖੀ ਤੇ ਹੋਏਗਾ ਐਲਾਨ
ਨਿਊਯਾਰਕ, 5 ਮਾਰਚ (ਵਿਸ਼ਵ ਵਾਰਤਾ)- ਸਿੱਖ ਪੰਥ ਨੂੰ ਦਰਪੇਸ਼ ਗੰਭੀਰ ਮਸਲਿਆਂ ਦੇ ਸਦੀਵੀ ਅਤੇ ਢੁਕਵੇਂ ਹੱਲ ਕੱਢਣ ਲਈ ਦੁਨੀਆਂ ਭਰ ਦੇ ਸਿੱਖਾਂ ਦੀ ਸਿਰਮੌਰ ਸੰਸਥਾ ‘ਵਰਲਡ ਸਿੱਖ ਪਾਰਲੀਮੈਂਟ’ ਬਣਾਉਣ ਦਾ ਐਲਾਨ ਅਗਸਤ 2018 ਨੂੰ ਬਰਮਿੰਘਮ ਯੂ. ਕੇ. ਵਿਖੇ ਕੀਤਾ ਗਿਆ ਸੀ। ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਸ੍ਰੀ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਕੌਮੀ ਕਾਜ ਨੂੰ ਬਿਨਾ ਕਿਸੇ ਦੇਰ ਦੇ ਨੇਪਰੇ ਚੜ੍ਹਾਉਣ ਲਈ ਰੱਖੀ ਗਈ ਉਪਰੋਕਤ ਕਨਵੈੱਨਸ਼ਨ ਵਿੱਚ ਹਾਜ਼ਰ ਹੋਣ ਦਾ ਸੱਦਾ ਪੱਤਰ ਵਿਸ਼ਵ ਭਰ ਦੇ ਸਿੱਖਾਂ , ਸਿੱਖ ਜਥੇਬੰਦੀਆਂ ਅਤੇ ਗੁਰੁ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਭੇਜਿਆ ਗਿਆ ਸੀ ਤਾਂ ਜੋ ਸੰਸਾਰ ਭਰ ਦੇ ਸਿੱਖਾਂ ਦੀ ਸ਼ਮੂਲੀਅਤ, ਸੇਧ-ਅਗਵਾਈ ਅਨੁਸਾਰ ਅੱਗੇ ਉਸਾਰੂ ਕਦਮ ਚੱਕੇ ਜਾ ਸਕਣ। ਸੇਵਾਦਾਰਾਂ ਦੀ ਲਗਨ ਅਤੇ ਦਿਨ ਰਾਤ ਕੀਤੀ ਮਿਹਨਤ ਸਦਕਾ  ਗੁਰਸਿੱਖਾਂ ਦਾ ਆਇਆ ਹੜ ਇਤਿਹਾਸਕ ਹੋ ਨਿਬੜਿਆ।ਦੁਨੀਆਂ ਭਰ ਦੇ ਮੁਲਕਾਂ ਤੋਂ ਹਮ ਹਮਾ ਕੇ ਪਹੁੰਚੇ ਸਿੰਘਾਂ ਅਤੇ ਸਿੰਘਣੀਆਂ ਨੇ ਇਸ ਏਕਤਾ ਪ੍ਰਤੀਕ ਕਾਰਜ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਵਧ ਚੜ੍ਹ ਕੇ ਹਾਜ਼ਰੀਆਂ ਲਗਵਾਈਆਂ। ਦੂਰ ਦੁਰੇਡੇ ਮੁਲਕਾਂ ਅਸਟ੍ਰੇਲੀਆ, ਨਿਊਜ਼ੀਲੈਂਡ, ਭਾਰਤੀ ਪੰਜਾਬ, ਜਰਮਨ, ਹਾਲੈਂਡ,ਇਟਲੀ, ਕੈਨੇਡਾ,ਅਤੇ ਅਮਰੀਕਾ ਤੋਂ ਪਹੁੰਚ ਕੇ ਫ਼ੌਜਾਂ ਨੇ ਅਪਣੇ ਅਮੁੱਲੇ ਵਿਚਾਰਾਂ ਦੀ ਸਾਂਝ ਪਾਈ। ਵਰਣਨ ਯੋਗ ਹੈ ਕਿ ਦੋਨੋ ਦਿਨ  ਕਰੀਬ 6 ਘੰਟੇ ਲਗਾਤਾਰ ਅਣਮੁੱਲੇ ਵਿਚਾਰਾਂ ਦੀ ਸਾਂਝ ਚਲਦੀ ਰਹੀ। ਬੀਬੀਆਂ ਵੱਲੋਂ ਖ਼ਾਸ ਕਰ ਕੇ ਚੜ੍ਹਦੀ ਕਲਾ ਵਾਸਤੇ ਬਹੁਤ ਹੀ ਕੀਮਤੀ ਸੁਝਾ ਦਿੱਤੇ ਗਏ। ਇਸ ਵੇਲੇ ਐਲਾਨ ਕੀਤਾ ਗਿਆ ਕਿ ਪੰਜਾਬ ਦੀ 15 ਮੈਂਬਰੀ ਕਮੇਟੀ ਦਾ ਵਿਸਾਖੀ ਤੇ ਐਲਾਨ ਕੀਤਾ ਜਾਵੇਗਾ।
ਪ੍ਰੋਗਰਾਮ ਦੀ ਸ਼ੁਰੂਆਤ ਸਿਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਚਰਨਾ ਵਿਚ ਅਰਦਾਸ ਕਰ ਕੇ ਕੀਤੀ ਗਈ।ਭਾਈ ਅਮਰ ਸਿੰਘ ਚਾਹਲ ਪੰਜਾਬ ਤੋਂ ਉਚੇਚੇ ਤੌਰ ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਜਥੇਦਾਰ ਹਵਾਰਾ ਜੀ ਦਾ ਦਿਲਾਂ ਦੀਆਂ ਗਹਿਰਾਈਆਂ ਤੋਂ ਪਿਆਰ ਵਿੱਚ ਭਿੱਜ ਕੇ ਕੌਮ ਦੀ ਚੜ੍ਹਦੀ ਕਲਾ ਅਤੇ ਇਸ ਸਿਰਮੌਰ ਜਥੇਬੰਦੀ ਦੀ ਤੁਰੰਤ ਹੋਂਦ ਅਤੇ ਕਨਵੈੱਨਸ਼ਨ ਦੀ ਕਾਮਯਾਬੀ ਵਾਸਤੇ ਆਪਣੀਆਂ ਸ਼ੁੱਭ ਇੱਛਾਵਾਂ ਭਰਿਆਂ ਸੁਨੇਹਾ ਪੜ੍ਹ ਕੇ ਸੁਣਾਇਆ। ਡਾ. ਹਰਜੀਤ ਸਿੰਘ ਨੇ ਭਾਈ ਹਰਪਾਲ ਸਿੰਘ ਚੀਮਾ ਦਾ ਕਨਵੈੱਨਸ਼ਨ ਦੀ ਕਾਮਯਾਬੀ ਵਾਸਤੇ ਭੇਜਿਆ ਪਿਆਰ ਭਰਿਆ ਸੁਨੇਹਾ ਪੜ੍ਹ ਕੇ ਸੁਣਾਇਆ। ਭਾ. ਰਾਮ ਸਿੰਘ ਜੀ ਦਮਦਮੀ ਟਕਸਾਲ, ਭਾ. ਜੁਗਿੰਦਰ ਸਿੰਘ ਜੀ ਵੇਦਾਂਤੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ, ਸਤਨਾਮ ਸਿੰਘ ਖੰਡਾ- ਪੰਜ ਸਿੰਘ, ਭ.ਜੋਗਾ ਸਿੰਘ, ਭ. ਮਨਪ੍ਰੀਤ ਸਿੰਘ, ਸਤਿਕਾਰ ਕਮੇਟੀ ਵੈਨਕੂਵਰ, ਕਾਂਊਸਲ ਆਫ਼ ਖ਼ਾਲਿਸਤਾਨ, ਯੂਕੇ, ਅਤਿੰਦਰਪਾਲ ਸਿੰਘ, ਨਵਕਿਰਨ ਸਿੰਘ ਵਕੀਲ ਚੰਡੀਗੜ੍ਹ, ਜੇ. ਐੱਸ ਆਹਲੂਵਾਲੀਆ,ਚੰਡੀਗੜ੍ਹ, ਬਲਜੀਤ ਸਿੰਘ ਖ਼ਾਲਸਾ, ਵੰਗਾਰ ਮੈਗਜ਼ੀਨ, ਜਸਦੇਵ ਸਿੰਘ ਮੈਂਬਰ ਸੁਪਰੀਮ ਕੌਂਸਲ ਫਰੀਮੋਂਟ, ਅਤੇ ਹੋਰ ਅਨੇਕਾਂ ਗੁਰਸਿੱਖਾਂ ਨੇ ਕਨਵੈੱਨਸ਼ਨ ਦੀ ਕਾਮਯਾਬੀ ਵਾਸਤੇ ਆਪਣੀਆਂ ਸ਼ੁੱਭ ਇੱਛਾਵਾਂ ਲਿਖ ਭੇਜੀਆਂ ਜੋ ਕਿ ਸੰਗਤਾਂ ਨੂੰ ਪੜ੍ਹ ਕੇ ਸੁਣਾਈਆਂ ਗਈਆਂ। ਯੂ.ਐੱਸ.ਏ ਤੋਂ ਸਵਰਨਜੀਤ ਸਿੰਘ- ਦਲਜੀਤ ਸਿੰਘ, ਸਟੋਕਟਨ ਤੋਂ ਡਾ: ਪ੍ਰੀਤਪਾਲ ਸਿੰਘ, ਡਾ: ਅਮਰਜੀਤ ਸਿੰਘ, ਕੁਲਦੀਪ ਸਿੰਘ, ਰਿਚਮੌਂਡ ਹਿੱਲ ਤੋਂ ਕਰਨੈਲ ਸਿੰਘ, ਡਾ. ਸ਼ਮਸ਼ੇਰ ਸਿੰਘ, ਡਾ. ਹਰਦਮ ਸਿੰਘ ਆਜ਼ਾਦ, ਡਾ. ਅੰਮ੍ਰਿਤ ਸਿੰਘ ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਹਰਦਿਆਲ ਸਿੰਘ ਯੂਨਾਈਟਿਡ ਸਿਖਸ, ਗੁਰਦੇਵ ਸਿੰਘ ਮਾਨ, ਬੀਬੀ ਸਰਬਜੀਤ ਕੌਰ, ਬੀਬੀ ਗੁਰਮੀਤ ਕੌਰ, ਬੇਅੰਤ ਸਿੰਘ.ਬਲਜਿੰਦਰ ਸਿੰਘ ਸੀਐਟਲ, ਨਰਿੰਦਰ ਸਿੰਘ ਵਰਜੀਨੀਆਂ, ਜਸਜੀਤ ਸਿੰਘ ਖ਼ਾਲਸਾ, ਸੰਪੂਰਨ ਸਿੰਘ ਹੂਸਟਨ, ਜਸਵੰਤ ਸਿੰਘ ਹੋਠੀ, ਨਰਿੰਦਰ ਸਿੰਘ ਵਰਜੀਨੀਆਂ ਹੋਏ ਸ਼ਾਮਲ। ਪੰਜਾਬ ਤੋਂ ਅਮਰ ਸਿੰਘ ਚੈਹਲ, ਸੁਰਿੰਦਰ ਸਿੰਘ, ਡਾ. ਗੁਰਦਰਸ਼ਨ ਸਿੰਘ, ਈਸ਼ਰ ਸਿੰਘ, ਸੁਖਵਿੰਦਰ ਸਿੰਘ ਨਾਗੋਕੇ, ਪ੍ਰੋ. ਹਰਪਾਲ ਸਿੰਘ, ਅਸਟਰੇਲੀਆ ਤੋਂ ਸੁਖਰਾਜਵਿੰਦਰ ਸਿੰਘ, ਕੁਲਦੀਪ ਸਿੰਘ, ਸ਼ਾਮ ਸਿੰਘ, ਮਨਿੰਦਰ ਸਿੰਘ, ਦਲਜਿੰਦਰ ਸਿੰਘ, ਨਿਊਜ਼ੀਲੈਂਡ ਤੋਂ ਗੁਰਮੇਲ ਸਿੰਘ, ਦਲਜਿੰਦਰ ਸਿੰਘ, ਕੈਨੇਡਾ ਤੋਂ ਕੁਲਦੀਪ ਸਿੰਘ, ਸੁਖਦੇਵ ਸਿੰਘ, ਭਗਤ ਸਿੰਘ ਭੰਡਾਲ, ਕੁਲਵੀਰ ਸਿੰਘ, ਯੂਕੇ ਤੋਂ ਦੁਪਿੰਦਰਜੀਤ ਸਿੰਘ, ਜਗਜੀਤ ਸਿੰਘ,  ਜਗਬੀਰ ਸਿੰਘ, ਹਾਲੈਂਡ ਤੋਂ ਜਸਵਿੰਦਰ ਸਿੰਘ, ਜਰਮਨੀ ਤੋਂ ਗੁਰਚਰਨ ਸਿੰਘ,ਗੁਰਾਇਆਂ, ਨਰਿੰਦਰ ਸਿੰਘ, ਇਟਲੀ ਤੋਂ  ਜਸਵੀਰ ਸਿੰਘ ਆਦਿ ਬੁਲਾਰਿਆਂ ਨੇ ਇਹ ਸਪਸ਼ਟ ਕੀਤਾ ਕਿ ਸਿੱਖਾਂ ਵਾਸਤੇ ਅਪਣੇ ਆਜ਼ਾਦ ਘਰ ਖ਼ਾਲਿਸਤਾਨ ਦੀ ਪਰਾਪਤੀ ਅਤਿਅੰਤ ਜ਼ਰੂਰੀ ਹੈ। ਭਾਰਤ ਵਿਚ ਮਜ਼ਦੂਰ, ਅਨੁਸੂਚਿਤ ਤੇ ਪਛੜੀਆਂ ਜਾਤਾਂ ਸਿੱਖਾਂ ਅਤੇ ਹੋਰ ਘਟ ਗਿਣਤੀ ਦੇ ਵਸਨੀਕਾਂ ਵਾਸਤੇ ਕੋਈ, ਦਲੀਲ, ਵਕੀਲ ਜਾਂ ਅਪੀਲ ਨਹੀਂ ਹੈ ਅਤੇ ਹਿੰਦੂਤਵਾ ਦੇ ਰਾਜ ਅੰਦਰ ਜੀਵਨ ਗ਼ੁਲਾਮਾਂ ਤੋਂ ਵੀ ਬਦਤਰ ਹੈ ਅਤੇ ਕੀਤੇ ਜਾ ਰਹੇ ਉਪਰਾਲੇ ਵਜੋਂ ਵਰਲਡ ਸਿੱਖ ਪਾਰਲੀਮੈਂਟ ਹੀ ਇੱਕ ਰੌਸ਼ਨੀ ਦੀ ਪ੍ਰਤੀਕ ਹੋਵੇਗੀ। ਗਹਿਮਾ ਗਹਿਮੀ ਦੇ ਮਾਹੌਲ ਵਿੱਚ ਹਰ ਇੱਕ ਬੁਲਾਰੇ ਦਾ ਫ਼ੈਸਲਾ ਇਸ ਸੰਸਥਾ ਨੂੰ ਜਲਦੀ ਤੋਂ ਜਲਦੀ ਹੋਂਦ ਵਿਚ ਲਿਆਉਣ ਦੇ ਹੱਕ ਵਿਚ ਸੀ। ਉਹ ਹਰ ਤਰ੍ਹਾਂ ਇਸ ਕੌਂਮੀ ਕਾਰਜ ਨੂੰ ਬਿਨਾ ਕਿਸੇ ਦੇਰ ਦੇ ਸਿਰੇ ਚੜ੍ਹਿਆ ਦੇਖਣਾ ਚਾਹੁੰਦੇ ਸਨ। ਦੁਪਿੰਦਰਜੀਤ ਸਿੰਘ ਯੂ. ਕੇ. ਨੇ 13 ਮੈਂਬਰਾਂ ਦੇ ਯੂ.ਕੇ ਤੋਂ ਅਤੇ ਜਸਵਿੰਦਰ ਸਿੰਘ ਹਾਲੈਂਡ ਨੇ 14 ਮੈਂਬਰਾਂ ਦੇ ਨਾਮ ਯੂਰਪ ਤੋਂ ਗਿਣ ਕੇ ਦੱਸੇ। ਭਾ. ਅਮਰਦੀਪ ਸਿੰਘ ਯੂ. ਐੱਸ.ਏ ਨੇ ਸਟੇਜ ਸੰਭਾਲੀ ਅਤੇ ਬੁਲਾਰਿਆਂ ਦੀ ਬਹੁ ਗਿਣਤੀ ਹੋਣ ਦੇ ਬਾਵਜੂਦ ਲਗਾਤਾਰ ਹਰ ਰੋਜ 5 ਘੰਟਿਆਂ ਤੋਂ ਵਧ ਸੇਵਾ ਬਾਖ਼ੂਬੀ ਨਿਭਾਈ। ਭਾ. ਹਿੰਮਤ ਸਿੰਘ ਯ.ੂ ਐੱਸ. ਏ ਨੇ ਦੂਰੋਂ ਨੇੜਿਉਂ 300 ਤੋਂ ਵਧ ਹੁੱਮ ਹਮਾ ਕੇ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ  ਸਵਾਗਤ ਕੀਤਾ। ਉਨ੍ਹਾਂ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਦਸਿਆ ਕਿ ਕੁਲ ਮੈਂਬਰਾਂ ਦੀ ਗਿਣਤੀ ਵਧ ਕੇ 94 ਤਕ ਪਹੁੰਚ ਗਈ  ਹੈ। ਸੰਗਤਾਂ ਨੇ ਜੈਕਾਰਿਆਂ ਨਾਲ ਇਸ ਦਾ ਸਵਾਗਤ ਕੀਤਾ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਥੇਦਾਰ ਹਵਾਰਾ ਜੀ ਵੱਲੋਂ ਭੇਜੇ ਸੰਦੇਸ਼ ਅਨੁਸਾਰ ਪੰਜਾਬ ਦੇ ਮੈਂਬਰਾਂ ਦੀ ਸੂਚੀ ਤਿਆਰ ਕਰਨ ਲਈ ਕਮੇਟੀ ਦਾ ਐਲਾਨ ਖ਼ਾਲਸਾ ਸਿਰਜਨਾ ਦਿਵਸ ਤਕ ਕਰ ਦਿੱਤਾ ਜਾਵੇ ਗਾ ਤਾਂ ਕਿ  ਇਸ ਜਥੇਬੰਦੀ ਬੰਦੀ ਨੂੰ ਬਿਨਾ ਕਿਸੇ ਦੇਰ ਦੇ ਹੋਂਦ ਵਿੱਚ ਲਿਆਇਆ ਜਾ ਸਕੇ। ਸੰਸਾਰ ਭਰ  ਤੋਂ  ਦੋਨਾਂ ਦਿਨ ਹਾਜ਼ਰੀ ਭਰਨ ਵਾਲੇ ਸਿੰਘ ਸਿੰਘਣੀਆਂ ਨੇ ਲਗਾਤਾਰ ਹਾਜ਼ਰੀਆਂ ਭਰ ਕੇ ਚੜ੍ਹਦੀ ਕਲਾ ਦਾ ਸਬੂਤ ਦਿਤਾ ਅਤੇ ਹਰ  ਇੱਕ ਬੁਲਾਰੇ ਅਤੇ ਸਰੋਤੇ ਨੇ ਇਕੋ ਹੀ ਹੋਕਾ ਦਿਤਾ ਕਿ ਹੁਣ ਬਿਨਾ ਕਿਸੇ ਝਿਜਕ ਦੇ ਇਸ ਕੰਮ ਨੂੰ ਨੇਪਰੇ  ਚੜ੍ਹਾਉਣ ਲਈ  ਲੋੜੀਂਦੇ ਕਦਮ ਚੁੱਕੇ ਜਾਣ।ਸਾਰੇ ਵੀਰਾਂ ਭੈਣਾਂ ਨੂੰ ਗਲਵੱਕੜੀ ਵਿੱਚ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ ਪਰ ਕਮ ਵਿੱਚ ਕਿਸੇ ਤਰ੍ਹਾਂ  ਵੀ  ਰੁਕਾਵਟ ਨਾਂ ਬਣਨ ਦਿੱਤਾ ਜਾਵੇ।
ਡਬਲਿਊਐਸਪੀ ਫੋਟੋ : ਕਨਵੈਨਸ਼ਨ ਤੋਂ ਬਾਅਦ ਇਕੱਤਰ ਪੰਥਕ ਆਗੂਆਂ ਦਾ ਦ੍ਰਿਸ਼।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
July 1, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 1 ਜੁਲਾਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

National: ਸੱਤਾ ਸੰਭਾਲਣ ਤੋਂ ਬਾਅਦ ਜਾਪਾਨ ਦੀ ਪ੍ਰਧਾਨ ਮੰਤਰੀ ਅੱਜ ਤੋਂ ਆਪਣੇ ਪਹਿਲੇ ਭਾਰਤ ਦੌਰੇ ‘ਤੇ

National: ਸੱਤਾ ਸੰਭਾਲਣ ਤੋਂ ਬਾਅਦ ਜਾਪਾਨ ਦੀ ਪ੍ਰਧਾਨ ਮੰਤਰੀ ਅੱਜ ਤੋਂ ਆਪਣੇ ਪਹਿਲੇ ਭਾਰਤ ਦੌਰੇ ‘ਤੇ

by Ranjit Singh
July 1, 2026
0

National: ਸੱਤਾ ਸੰਭਾਲਣ ਤੋਂ ਬਾਅਦ ਜਾਪਾਨ ਦੀ ਪ੍ਰਧਾਨ ਮੰਤਰੀ ਅੱਜ ਤੋਂ ਆਪਣੇ ਪਹਿਲੇ ਭਾਰਤ ਦੌਰੇ 'ਤੇ ਚੰਡੀਗੜ੍ਹ, 1 ਜੁਲਾਈ (ਵਿਸ਼ਵ...

ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਕੱਲ੍ਹ ਤੋਂ ਭਾਰਤ ਦੇ ਤਿੰਨ ਦਿਨਾਂ ਦੌਰੇ ‘ਤੇ

ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਕੱਲ੍ਹ ਤੋਂ ਭਾਰਤ ਦੇ ਤਿੰਨ ਦਿਨਾਂ ਦੌਰੇ ‘ਤੇ

by Navjot
June 30, 2026
0

ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਕੱਲ੍ਹ ਤੋਂ ਭਾਰਤ ਦੇ ਤਿੰਨ ਦਿਨਾਂ ਦੌਰੇ 'ਤੇ     ਟੋਕੀਓ/ਨਵੀਂ ਦਿੱਲੀ, 30 ਜੂਨ...

ਭਾਰਤ ਅਤੇ ਥਾਈਲੈਂਡ ਨੇ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ​​ਕਰਨ ‘ਤੇ ਕੀਤੀ ਚਰਚਾ 

ਭਾਰਤ ਅਤੇ ਥਾਈਲੈਂਡ ਨੇ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ​​ਕਰਨ ‘ਤੇ ਕੀਤੀ ਚਰਚਾ 

by Navjot
June 30, 2026
0

ਭਾਰਤ ਅਤੇ ਥਾਈਲੈਂਡ ਨੇ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ​​ਕਰਨ 'ਤੇ ਕੀਤੀ ਚਰਚਾ  ਬੈਂਕਾਕ, 30 ਜੂਨ (ਵਿਸ਼ਵ ਵਾਰਤਾ) ਭਾਰਤ ਅਤੇ ਥਾਈਲੈਂਡ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab ਦੇ IAS ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਮਿਲੀ ਅਹਿਮ ਜਿੰਮੇਵਾਰੀ

Punjab ਦੇ IAS ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਮਿਲੀ ਅਹਿਮ ਜਿੰਮੇਵਾਰੀ

by Ranjit Singh
July 1, 2026
0

Punjab ਦੇ IAS ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਮਿਲੀ ਅਹਿਮ ਜਿੰਮੇਵਾਰੀ ਚੰਡੀਗੜ੍ਹ, 1 ਜੁਲਾਈ (ਵਿਸ਼ਵ ਵਾਰਤਾ) - ਪੰਜਾਬ ਸਰਕਾਰ ਨੇ ਇੱਕ...

Most Popular

ਭਗਵੰਤ ਮਾਨ ਸਰਕਾਰ ਨੇ ਕੇਂਦਰ ਨੂੰ ਮੁੜ ਲਿਖਿਆ ਪੱਤਰ; 650ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ਼ਰਧਾਲੂਆਂ ਦੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਅਸਥਾਨ ਦੇ ਦਰਸ਼ਨਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਮੰਗ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਨੇ ਕੇਂਦਰ ਨੂੰ ਮੁੜ ਲਿਖਿਆ ਪੱਤਰ; 650ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ਼ਰਧਾਲੂਆਂ ਦੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਅਸਥਾਨ ਦੇ ਦਰਸ਼ਨਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਮੰਗ: ਹਰਪਾਲ ਸਿੰਘ ਚੀਮਾ

by Ankit
3 weeks ago
0

ਭਗਵੰਤ ਮਾਨ ਸਰਕਾਰ ਨੇ ਕੇਂਦਰ ਨੂੰ ਮੁੜ ਲਿਖਿਆ ਪੱਤਰ; 650ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ਼ਰਧਾਲੂਆਂ ਦੇ ਸ੍ਰੀ ਗੁਰੂ ਰਵਿਦਾਸ ਜੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 