ਪੁਲੀਸ ਨੇ ਚੋਰੀ ਦੇ ਸਮਾਨ ਸਮੇਤ ਦੋ ਜਣਿਆਂ ਨੂੰ ਕਰਿਆ ਕਾਬੂ, ਦੋ ਅਜੇ ਪੁਲੀਸ ਦੀ ਗ੍ਰਿਫਤ ਤੋਂ ਬਾਹਰ

121
Advertisement


ਬਠਿੰਡਾ^ਮਾਨਸਾ ਇਲਾਕੇ ਵਿਚ ਕਰਦੇ ਸਨ ਚੋਰੀਆਂ

ਮਾਨਸਾ, 4 ਮਾਰਚ ਜ਼ਿਲ੍ਹਾ ਪੁਲੀਸ ਨੇ ਪਿµਡ ਰਮਦਿੱਤੇਵਾਲਾ ਦੀ ਇੱਕ ਮੋਬਾਇਲਾਂ ਦੀ ਦੁਕਾਨ ਤੋਂ 31 ਮੋਬਾਇਲ ਫੋਨ ਤੇ ਨਗਦੀ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਫੜੇ ਗਏ ਦੋ ਵਿਅਕਤੀਆਂ ਪਾਸੋਂ ਚੋਰੀ ਕੀਤੀ ਹੋਈ ਜੈਨ ਕਾਰ, ਇੱਕ ਮੋਟਰਸਾਇਕਲ, ਵੱਡੀ ਮਾਤਰਾ *ਚ ਰੇਡੀਮੇਡ ਕੱਪੜੇ, ਸਪੀਕਰ, ਐਲਸੀਡੀ, 14 ਮੋਬਾਇਲ ਫੋਨ, ਚਾਰਜਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਦੇ ਦੋ ਹੋਰ ਸਾਥੀਆਂ ਨੂੰ ਪਹਿਲਾਂ ਹੀ ਤਲਵੰਡੀ ਸਾਬੋ ਪੁਲੀਸ ਵੱਲੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ, ਜਦੋਂ ਕਿ ਇਸ ਗਿਰੋਹ ਵੱਲੋਂ ਮਾਨਸਾ ਅਤੇ ਬਠਿੰਡਾ ਦੇ ਇਲਾਕਿਆਂ ਵਿਚ ਵੱਡੀ ਪੱਧਰ *ਤੇ ਚੋਰੀਆਂ ਕੀਤੀਆਂ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਪਿµਡ ਰਮਦਿੱਤੇਵਾਲਾ ਦੇ ਸੁਖਵਿµਦਰ ਸਿµਘ ਦੀ ਮੋਬਾਇਲ ਦੁਕਾਨ ਵਿਚੋਂ ਚੋਰਾਂ ਨੇ ਰਾਤ ਸਮੇਂ 31 ਮੋਬਾਇਲ ਫੋਨ ਅਤੇ 8 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ ਸੀ। ਪੁਲੀਸ ਨੇ ਮਿੱਠੂ ਸਿµਘ, ਦੀਪੂ ਸਿµਘ, ਬਿੱਕਰ ਸਿµਘ, ਉਕਾਰ ਸਿµਘ ਵਾਸੀ ਸੇਖੂਪੁਰਾ, ਜ਼ਿਲ੍ਹਾ ਬਠਿµਡਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ, ਜਿੰਨ੍ਹਾਂ ਵਿਚੋਂ ਦੋ ਜਣਿਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਦੋ ਹੋਰ ਅਜੇ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾਂਦੇ ਹਨ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਪਰਮੀਰ ਸਿੰਘ ਪਰਮਾਰ ਨੇ ਦੱਸਿਆ ਕਿ ਥਾਣਾ ਕੋਟਧਰਮੂµ ਦੇ ਮੁਖੀ ਰਣਬੀਰ ਸਿµਘ ਨੇ ਰਮਦਿੱਤੇਵਾਲਾ ਪੁਲੀਸ ਚੌਂਕੀ ਇµਚਾਰਜ ਰਣਜੀਤ ਸਿµਘ ਦੀ ਅਗਵਾਈ ਵਿਚ ਨਾਕਾਬµਦੀ ਕਰਕੇ ਉਕਤ ਘਟਨਾ ਨੂੰ ਅµਜ਼ਾਮ ਦੇਣ ਵਾਲੇ ਬਿੱਕਰ ਸਿµਘ ਤੇ ਦੀਪੂ ਸਿµਘ ਵਾਸੀ ਸੇਖੂਪੁਰਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਉਕਤ ਸਾਮਾਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗਿਰੋਹ ਦੇ ਦੋ ਮੈਂਬਰ ਮਿੱਠੂ ਸਿµਘ ਤੇ ਉਕਾਰ ਸਿµਘ ਨੂੰ ਜ਼ਿਲ੍ਹਾ ਬਠਿµਡਾ ਦੀ ਪੁਲੀਸ ਵੱਲੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਗਿਰੋਹ ਦੇ ਵਿਅਕਤੀ ਰਾਤ ਸਮੇਂ ਮµੂਹ ਬµਨਕੇ ਆਮ ਤੌਰ ’ਤੇ ਦੁਕਾਨਾਂ ਦੇ ਸ਼ਟਰ ਤੋੜਦੇ ਹਨ ਅਤੇ ਵੱਡੀਆਂ ਚੋਰੀ ਦੀਆਂ ਘਟਨਾਵਾਂ ਨੂੰ ਅµਜ਼ਾਮ ਦਿµਦੇ ਹਨ। ਉਨ੍ਹਾਂ ਕਿਹਾ ਕਿ ਇਸ ਗਿਰੋਹ ਦੇ ਮੈਂਬਰਾਂ ਦਾ ਬਠਿµਡਾ, ਮਾਨਸਾ ਵਿਚ ਵਾਪਰੀਆਂ ਕਈ ਅਜਿਹੀਆਂ ਘਟਨਾਵਾਂ ਵਿਚ ਹੱਥ ਹੈ। ਉਨ੍ਹਾਂ ਕਿਹਾ ਕਿ ਫਰਾਰ ਵਿਅਕਤੀਆਂ ਦੇ ਫੜੇ ਜਾਣ ਤੋਂ ਬਾਅਦ ਇਸ ਵਿਚ ਹੋਰ ਵੀ ਬਰਾਮਦਗੀ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਫੋਟੋ ਨੰਬਰ: 08
ਫੋਟੋ ਕੈਪਸ਼ਨ: ਕੋਟਧਰਮੂ ਪੁਲੀਸ ਵੱਲੋਂ ਚੋਰੀ ਦੇ ਸਮਾਨ ਸਮੇਤ ਕਾਬੂ ਕੀਤੇ ਦੋ ਨੌਜਵਾਨ। ਫੋਟੋ: ਸੁਰੇਸ਼