ਹੈਲੀਕਾਪਟਰ ਕ੍ਰੈਸ਼ ਮਾਮਲਾ – ਲਾਂਸ ਨਾਇਕ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਕੁੱਛ ਹੀ ਸਮੇਂ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇਗੀ
ਜਨਰਲ ਬਿਪਨ ਰਾਵਤ ਦੇ ਨਾਲ ਸੀ

ਅੰਮ੍ਰਿਤਸਰ, 12 ਦਸੰਬਰ( ਵਿਸ਼ਵ ਵਾਰਤਾ )- ਜਨਰਲ ਬਿਪਨ ਰਾਵਤ ਦੇ ਨਾਲ ਹੀ ਹੈਲੀਕਾਪਟਰ ਕ੍ਰੈਸ਼ ਵਿਚ ਮੌਤ ਦੇ ਮੂੰਹ ਜਾ ਪਏ ਲਾਂਸ ਨਾਇਕ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਅੱਜ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਵੇਰੇ 11 ਵਜੇ ਪਹੁੰਚੇਗੀ।
ਇਥੋਂ ਹੀ ਉਸਨੁੰ ਤਰਨਤਾਰਨ ਜ਼ਿਲ੍ਹੇ ਵਿਚ ਉਸਦੇ ਪਿੰਡ ਦੋਦ ਵਿਚ ਲਿਜਾਇਆ ਜਾਵੇਗਾ।
ਲਾਂਸ ਨਾਇਕ ਗੁਰਸੇਵਕ ਸਿੰਘ ਨੇ ਹਾਲੇ 20 ਦਿਨ ਪਹਿਲਾਂ ਹੀ 40 ਦਿਨ ਦੀ ਛੁੱਟੀ ਕੱਟਣ ਮਗਰੋਂ ਮੁੜ ਡਿਊਟੀ ਜੁਆਇਨ ਕੀਤੀ ਸੀ। ਉਹ ਪਿਛਲੇ 3 ਸਾਲਾਂ ਤੋਂ ਜਨਰਲ ਬਿਪਨ ਰਾਵਤ ਨਾਲ ਜੁੜਿਆ ਹੋਇਆ ਸੀ। ਉਹ 2004 ਵਿਚ ਫੌਜ ਵਿਚ ਭਰਤੀ ਹੋਇਆ ਸੀ। ਗੁਰਸੇਵਕ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਦ ਦਾ ਰਹਿਣ ਵਾਲਾ ਸੀ।
ਗੁਰਸੇਵਕ ਸਿੰਘ ਆਪਣੇ ਪਿੱਛੇ ਪਤਨੀ ਜਸਪ੍ਰੀਤ ਕੌਰ, ਤਿੰਨ ਬੱਚੇ ਤੇ 70 ਸਾਲਾ ਪਿਤਾ ਛੱਡ ਗਏ ਹਨ।






















