ਹਲਕਾ ਫੂਲ ਤੋਂ ਆਪ ਉਮੀਦਵਾਰ ਹੋਣਗੇ ਬਲਕਾਰ ਸਿੱਧੂ
ਵੋਟਰਾਂ ਦੀ ਉਮੀਦ ਤੇ ਖਰਾ ਉਤਰਾਂਗਾ-ਸਿੱਧੂ

ਬਠਿੰਡਾ, 10 ਦਸੰਬਰ (ਵਿਸ਼ਵ ਵਾਰਤਾ )-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਕੁਝ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਵਿਚ ਗਾਇਕ ਬਲਕਾਰ ਸਿੰਘ ਸਿੱਧੂ ਨੂੰ ਹਲਕਾ ਫੂਲ (ਬਠਿੰਡਾ) ਤੋਂ ਉਮੀਦਵਾਰ ਬਣਾਇਆ ਹੈ। ਸਿੱਧੂ ਲਈ ਇਹ ਸਿਆਸੀ ਲੜਾਈ ਸੌਖੀ ਨਹੀਂ ਹੋਵੇਗੀ, ਕਿਓਂਕਿ ਇਸ ਹਲਕੇ ਚ ਉਨ੍ਹਾਂ ਨੂੰ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਕਾਂਗਰਸੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਜਿਹੇ ਧੁਰੰਦਰਾਂ ਦਾ ਸਾਹਮਣਾ ਕਰਨਾ ਪਵੇਗਾ।
ਟਿਕਟ ਮਿਲਣ ਤੇ ਖੁਸ਼ੀ ਜਾਹਰ ਕਰਦਿਆਂ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਹਲਕਾ ਫੂਲ ਦੀ ਜਿੰਮੇਵਾਰੀ ਸੌਂਪਣ ਅਤੇ ਵਿਸ਼ਵਾਸ ਪ੍ਰਗਟਾਉਣ ਤੇ ਉਹ ਹਾਈਕਮਾਨ ਦੇ ਤੇਹਦਿੱਲੋਂ ਧੰਨਵਾਦੀ ਹਨ। ਨਾਲ ਹੀ ਹਲਕੇ ਦੇ ਵੋਟਰਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਇਲਾਕੇ ਦੇ ਮੁੱਦਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ।






















