ਬੈਲਜੀਅਮ ਦੇ ਰਾਜਦੂਤ ਫਿਲਿਪ ਬਰੋਨਚੈਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਏ ਨਤਮਸਤਕ

ਚੰਡੀਗੜ੍ਹ, 3 ਦਸੰਬਰ(ਵਿਸ਼ਵ ਵਾਰਤਾ) ਬੈਲਜੀਅਮ ਦੇ ਰਾਜਦੂਤ ਫਿਲਿਪ ਬਰੋਨਚੈਨ ਅੱਜ ਆਪਣੇ ਪਰਿਵਾਰ ਸਮੇਤ ਹਾਈਕਮਿਸ਼ਨ ਵਿਖੇ ਤੈਨਾਤ ਸਟਾਫ ਨਾਲ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ। ਲਾਹੌਰ ਅਸੈਂਬਲੀ ਦੇ ਐਮਪੀਏ ਸ.ਰਾਮੇਸ਼ ਸਿੰਘ ਅਰੋੜਾ ਨੇ ਬੈਲਜੀਅਮ ਦੇ ਰਾਜਦੂਤ ਦਾ ਸ੍ਰੀ ਕਰਤਾਰਪੁਰ ਸਾਹਿਬ ਪੁੱਜਣ ਤੇ ਸੁਆਗਤ ਕੀਤਾ। ਉਹਨਾਂ ਨੇ ਫਿਲਿਪ ਨੂੰ ਸਿੱਖ ਇਤਿਹਾਸ, ਪ੍ਰੰਪਰਾਵਾਂ ਤੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੋਬਿੰਦ ਸਿੰਘ ਨੇ ਰਾਜਦੂਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।






















