ਮੈਂ ਵਿਸ਼ਵਾਸਜੀਤ ਹਾਂ, ਐਲਾਨਜੀਤ ਨਹੀਂ : ਮੁੱਖ ਮੰਤਰੀ ਚੰਨੀ
ਚੰਡੀਗੜ੍ਹ, 2 ਦਸੰਬਰ(ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮੈਂ ਅੱਜ ਉਹ ਮਸਲੇ ਦਿਖਾ ਰਿਹਾ ਹਾਂ ਜੋ ਅਸੀਂ ਹੱਲ ਕੀਤੇ ਹਨ, ਅਸੀਂ ਜੋ ਫੈਸਲੇ ਲਏ ਹਨ ਉਨ੍ਹਾਂ ਦੇ ਨੋਟੀਫਿਕੇਸ਼ਨ ਹੋ ਚੁੱਕੇ ਹਨ, ਜਿੰਨਾਂ ਦੇ ਨਹੀਂ ਹੋਏ, ਉਨ੍ਹਾਂ ਉਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਮੈਨੂੰ ਐਲਾਨਜੀਤ ਕਹਿ ਰਹੇ ਹਨ, ਮੈਂ ਐਲਾਨਜੀਤ ਨਹੀਂ ਹਾਂ, ਵਿਸ਼ਵਾਸਜੀਤ ਹਾਂ।























