ਸਰਦ ਰੁੱਤ ਸੈਸ਼ਨ ਦਾ ਅੱਜ ਤੀਜਾ ਦਿਨ
ਅੱਜ ਲੋਕ ਸਭਾ ‘ਚ ਕੋਰੋਨਾ ਮਹਾਮਾਰੀ ‘ਤੇ ਹੋਵੇਗੀ ਚਰਚਾ

ਦਿੱਲੀ,1ਦਸੰਬਰ(ਵਿਸ਼ਵ ਵਾਰਤਾ)ਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਤੀਸਰਾ ਦਿਨ ਹੈ। ਅੱਜ ਲੋਕ ਸਭਾ ਕੋਰੋਨਾ ਦੇ ਨਵੇਂ ਰੂਪ ਓਮਾਈਕਰੋਨ ‘ਤੇ ਚਰਚਾ ਕਰ ਸਕਦੀ ਹੈ।ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੰਗਲਵਾਰ ਨੂੰ ਦੱਸਿਆ ਕਿ ਬੁੱਧਵਾਰ ਨੂੰ ਲੋਕ ਸਭਾ ‘ਚ ਕੋਰੋਨਾ ਮਹਾਮਾਰੀ ‘ਤੇ ਚਰਚਾ ਹੋਵੇਗੀ।






















