ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਦੇਸ਼
ਸਿੱਖ ਕੌਮ ਦੀ ਰੱਜ ਕੇ ਕੀਤੀ ਪ੍ਰਸ਼ੰਸਾ

ਮੈਲਬੌਰਨ 19 ਨਵੰਬਰ(ਗੁਰਪੁਨੀਤ ਸਿੰਘ ਸਿੱਧੂ)- ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰੀਸਨ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉੱਤੇ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੇ ਨਾਂ ਵਧਾਈ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੇ ਆਪਣੇ ਜਾਰੀ ਸੰਦੇਸ਼ ਵਿੱਚ ਗੁਰੂ ਸਾਹਿਬ ਦੀਆਂ ਮਨੁੱਖਤਾ ਦੀ ਭਲਾਈ ਲਈ ਦਿੱਤੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਮਹਾਮਾਰੀ ਵਿੱਚ ਲੰਘੇ ਦੋ ਸਾਲਾਂ ਨੇ ਸਾਨੂੰ ਮੁੜ ਚੇਤੇ ਕਰਵਾਇਆ ਹੈ ਕਿ ਜ਼ਿੰਦਗੀ ਦੀ ਪ੍ਰਫੁੱਲਤਾ ਦੇ ਅਸਲ ਮਾਅਨੇ ਕੀ ਹਨ।
ਪੜ੍ਹੋ, ਪੂਰਾ ਸੰਦੇਸ਼























