ਪੰਜਾਬ ਰਾਜ ਅਧਿਆਪਕ ਤੇ ਨਰਸਿੰਗ ਗੱਠਜੋੜ ਨੇ ਵਿੱਤ ਸਕੱਤਰ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 16ਨਵੰਬਰ(ਵਿਸ਼ਵ ਵਾਰਤਾ)-ਅੱਜ ਪੰਜਾਬ ਰਾਜ ਅਧਿਆਪਕ ਤੇ ਨਰਸਿੰਗ ਗੱਠਜੋੜ ਦੀ ਮੀਟਿੰਗ 24 ਕੈਟਾਗਿਰੀਆਂ ਦੇ ਮਸਲੇ ਨੂੰ ਲੈ ਕੇ ਵਿੱਤ ਸਕੱਤਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੇ ਨਾਲ ਮੇਨ ਸੈਕਟਰੀਏਟ ਚੰਡੀਗਡ਼੍ਹ ਵਿਖੇ ਅਧਿਆਪਕ ਰਾਜ ਗੱਠਜੋੜ ਦੇ ਆਗੂਆਂ ਵਸ਼ਿੰਗਟਨ ਸਿੰਘ ਸਮੀਰੋਵਾਲ, ਹਰਜੀਤ ਸਿੰਘ ਸੈਣੀ, ਸਤਵੀਰ ਸਿੰਘ ਰੌਣੀ, ਅਵਤਾਰ ਸਿੰਘ ਧਨੋਆ, ਤੇਜਿੰਦਰ ਸਿੰਘ ਮੋਹਾਲੀ ਦੀ ਅਗਵਾਈ ਵਿੱਚ ਹੋਈ।
ਇਸ ਮੀਟਿੰਗ ਵਿੱਚ 24 ਕੇਟਾਗਿਰੀ ਲਈ 2.25 ਦਾ ਗੁਣਾਂਕ ਰੱਦ ਕਰਕੇ 2.59 ਦੇਣ ਦੀ ਮੰਗ ਨੂੰ ਸਵੀਕਾਰਦਿਆਂ ਵਿੱਤ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਵਿੱਤ ਸਕੱਤਰ ਵਲੋਂ ਦਿੱਤਾ ਗਿਆ ।






















