ਮ੍ਰਿਤਕ ਲਖਬੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੇ ਵਿੱਤੀ ਮੁਆਵਜੇ ਵਿੱਚੋਂ 4.25 ਲੱਖ ਦੀ ਪਹਿਲੀ ਕਿਸ਼ਤ ਜਾਰੀ
ਚੰਡੀਗੜ੍ਹ, 26 ਅਕਤੂਬਰ(ਵਿਸ਼ਵ ਵਾਰਤਾ)– ਨੈਸ਼ਨਲ ਐਸਸੀ ਕਮੀਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੇ ਦਖਲ ਤੋਂ ਬਾਅਦ ਸਯੁੰਕਤ ਕਿਸਾਨ ਮੋਰਚਾ ਦੇ ਅੰਦੋਲਨ ਵਾਲੀ ਥਾਂ ’ਤੇ ਦਲਿਤ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕਤਲ ਮਾਮਲੇ ਵਿਚ ਪੀੜਤ ਪਰਿਵਾਰ ਨੂੰ ਮਿਲਣ ਵਾਲੇ ਕੁੱਲ 8.25 ਲੱਖ ਰੁੱਪਏ ਦੇ ਵਿੱਤੀ ਮੁਆਵਜੇ ਵਿੱਚੋਂ ਪਹਿਲੀ ਕਿਸ਼ਤ 4.25 ਲੱਖ ਰੁੱਪਏ ਮਿਲ ਗਏ ਹਨ। ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਵੱਲੋਂ ਬੀਤੇ ਕੱਲ ਦਿੱਲੀ ਵਿਖੇ ਨੈਸ਼ਨਲ ਐਸਸੀ ਕਮੀਸ਼ਨ ਦੇ ਹੈਡ ਕੁਆਰਟਰ ਵਿਚ ਚੇਅਰਮੈਨ ਵਿਜੈ ਸਾਂਪਲਾ ਨਾਲ ਮਿਲ ਕੇ ਨਿਆਏ ਦੀ ਮੰਗ ਕੀਤੀ ਸੀ।
ਹਰਿਆਣਾ ਸਰਕਾਰ ਵੱਲੋਂ ਐਸਸੀ ਐਕਟ ਦੇ ਨਿਯਮਾਂ ਦੇ ਤਹਿਤ ਪੀੜਤ ਪਰਿਵਾਰ ਨੂੰ ਮਿਲਣ ਵਾਲੇ ਇਕ ਮੁਸ਼ਤ ਰਾਸ਼ੀ 8.25 ਲੱਖ ਰੁੱਪਏ ਵਿੱਚੋਂ ਐਫਆਈਆਰ ਦਰਜ਼ ਹੋਣ ਦੇ 10 ਦਿਨ ਬਾਅਦ ਅੱਜ 4.25 ਲੱਖ ਰੁੱਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ।
ਸਾਂਪਲਾ ਨੇ ਕਿਹਾ ਕਿ ਐਸਸੀ ਐਕਟ ਦੇ ਨਿਯਮਾਂ ਦੇ ਤਹਿਤ ਜੋ ਵੀ ਸਹੁਲਤ ਜਿਵੇਂ ਕਿ ਲਖਬੀਰ ਸਿੰਘ ਦੀ 3 ਬੇਟੀਆਂ ਦੀ ਸਰਕਾਰੀ ਖਰਚੇ ’ਤੇ ਪੜਾਈ ਹੋਵੇ ਅਤੇ ਇਸ ਦੇ ਨਾਲ ਮ੍ਰਿਤਕ ਦੀ ਮਾਤਾ ਨੂੰ ਹਰ ਮਹੀਨੇ ਪੈਂਸ਼ਨ ਆਦਿ ਨੂੰ ਕਮੀਸ਼ਨ ਵੱਲੋਂ ਸੁਨਿਸ਼ਿਚਤ ਕਰਵਾਇਆ ਜਾਵੇਗਾ।























