ਮੁੱਖ ਮੰਤਰੀ ਚੰਨੀ ਦਾ ਇੱਕ ਹੋਰ ਨਿਵੇਕਲਾ ਅੰਦਾਜ਼
ਬਜ਼ੁਰਗ ਮਾਤਾ ਦੇ ਘਰ ਜਾ ਕੇ ਲਿਆ ਆਸ਼ੀਰਵਾਦ,ਪਰਿਵਾਰ ਨਾਲ ਬੈਠ ਕੇ ਪੀਤੀ ਚਾਹ

ਚੰਡੀਗੜ੍ਹ,23 ਅਕਤੂਬਰ(ਵਿਸ਼ਵ ਵਾਰਤਾ)-ਪੰਜਾਬ ਦੇ ਲੋਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਅਤੇ ਹਲੀਮੀ ਵਾਲੇ ਜੀਵਨ ਜਾਚ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਪਰ ਚਮਕੌਰ ਸਾਹਿਬ ਹਲਕੇ ਦਾ ਬੱਚਾ-ਬੱਚਾ ਉਨ੍ਹਾਂ ਦੀ ਅਜਿਹੀ ਸ਼ਖਸੀਅਤ ਦਾ ਪਹਿਲਾਂ ਤੋਂ ਕਾਇਲ ਹੈ। ਸ. ਚੰਨੀ ਜਦੋਂ ਵੀ ਹਲਕੇ ਵਿਚ ਆਉਂਦੇ ਹਨ ਤਾਂ ਘਰ-ਘਰ ਜਾ ਕੇ ਬਜ਼ੁਰਗਾਂ ਦੀ ਸੁਖ-ਸਾਂਦ ਪੱਛਦੇ ਹਨ। ਮੁੱਖ ਮੰਤਰੀ ਅੱਜ ਜਦੋਂ ਚਮਕੌਰ ਸਾਹਿਬ ਹਲਕੇ ਵਿਚ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਦੇਣ ਪਿੰਡ ਸਾਲਾਪੁਰ ਪੰਹੁਚੇ ਤਾਂ ਉਨ੍ਹਾਂ ਨੇ ਮਾਤਾ ਤੇਜ਼ ਕੌਰ ਦੀ ਮਮਤਾ ਦਾ ਨਿੱਘ ਮਾਣਿਆ ਅਤੇ ਮਾਤਾ ਜੀ ਦਾ ਆਸ਼ੀਰਵਾਦ ਹਾਸਲ ਕੀਤਾ। ਮੁੱਖ ਮੰਤਰੀ ਜੀ ਨੇ ਮਾਤਾ ਜੀ ਦੇ ਘਰ ਸਾਰੇ ਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਰੋਟੀ ਖਾਧੀ ਅਤੇ ਚਾਹ ਪੀਤੀ।























