ਆਈਪੀਐਲ2021 ਫੇਜ਼-2
ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾ ਕੇ ਪਲੇਆਫ ‘ਚ ਬਣਾਈ ਜਗ੍ਹਾ

ਨਵੀਂ ਦਿੱਲੀ, 1ਅਕਤੂਬਰ(ਵਿਸ਼ਵ ਵਾਰਤਾ)-ਜੋਸ਼ ਹੇਜ਼ਲਵੁੱਡ ਅਤੇ ਡਵੇਨ ਬ੍ਰਾਵੋ ਦੀ ਘਾਤਕ ਗੇਂਦਬਾਜ਼ੀ ਦੀ ਮਦਦ ਨਾਲ ਚੇਨਈ ਸੁਪਰਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਛੇ ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ ਦੇ ਪਲੇਆਫ ਵਿੱਚ ਥਾਂ ਬਣਾਈ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਸਨਰਾਈਜ਼ਰਜ਼ ਦੀ ਟੀਮ ਸ਼ਾਰਜਾਹ ਦੀ ਹੌਲੀ ਪਿੱਚ ‘ਤੇ ਸੱਤ ਵਿਕਟਾਂ’ ਤੇ 134 ਦੌੜਾਂ ਹੀ ਬਣਾ ਸਕੀ। ਚੇਨਈ ਨੇ 19.4 ਓਵਰਾਂ ਵਿੱਚ ਚਾਰ ਵਿਕਟਾਂ ‘ਤੇ 139 ਦੌੜਾਂ ਬਣਾਈਆਂ ਅਤੇ 11 ਮੈਚਾਂ ਵਿੱਚ ਆਪਣੀ ਨੌਵੀਂ ਜਿੱਤ ਦਰਜ ਕੀਤੀ ਅਤੇ ਉਨ੍ਹਾਂ ਦੇ ਅੰਕ 18 ਹੋ ਗਏ। ਇਸਦੇ ਉਲਟ, ਸਨਰਾਈਜ਼ਰਸ ਨੌਵੀਂ ਹਾਰ ਦੇ ਨਾਲ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ।






















