ਆਈਪੀਐਲ 2021 ਫੇਜ਼-2
ਮੁੰਬਈ ਇੰਡੀਅਨਜ਼ ਨੇ ਤੋੜਿਆ ਹਾਰ ਦਾ ਸਿਲਸਿਲਾ, ਪੰਜਾਬ ਕਿੰਗਜ਼ ਨੂੰ ਦਿੱਤੀ ਮਾਤ
ਨਵੀਂ ਦਿੱਲੀ ,29ਸਤੰਬਰ(ਵਿਸ਼ਵ ਵਾਰਤਾ)- ਪਿਛਲੇ ਤਿੰਨ ਮੈਚਾਂ ਵਿੱਚ ਲਗਾਤਾਰ ਹਾਰ ਝੱਲ ਰਹੀ ਮੁੰਬਈ ਦੀ ਟੀਮ ਨੇ ਅਬੂ ਧਾਬੀ ਵਿੱਚ ਹਾਰ ਦਾ ਸਿਲਸਿਲਾ ਤੋੜ ਦਿੱਤਾ। ਰੋਹਿਤ ਸ਼ਰਮਾ ਦੀ ਟੀਮ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। 136 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੀ ਟੀਮ ਨੇ ਟੀਚਾ 6 ਗੇਂਦਾਂ ਪਹਿਲਾਂ ਹਾਸਲ ਕਰ ਲਿਆ। ਜਿੱਤ ਵਿੱਚ ਸੌਰਭ ਤਿਵਾੜੀ ਨੇ 45 ਅਤੇ ਹਾਰਦਿਕ ਪੰਡਯਾ ਨੇ ਨਾਬਾਦ 40 ਦੌੜਾਂ ਬਣਾਈਆਂ। ਇਸ ਜਿੱਤ ਨਾਲ ਮੁੰਬਈ ਇੰਡੀਅਨਜ਼ ਨੇ ਅੰਕ ਸੂਚੀ ਵਿੱਚ ਫੇਰਬਦਲ ਕਰਕੇ ਇਸ ਨੂੰ ਹੋਰ ਰੋਮਾਂਚਕ ਪਹਿਲੂ ਬਣਾ ਦਿੱਤਾ।























