🏏 ਆਈਪੀਐਲ 2021 ਫੇਜ਼ -2 🏏
ਪੰਜਾਬ ਕਿੰਗਜ਼ ਇੱਕ ਵਾਰ ਫਿਰ ਹਾਰੀ ਜਿੱਤੀ ਹੋਈ ਬਾਜ਼ੀ
ਚੰਡੀਗੜ੍ਹ, 22ਸਤੰਬਰ(ਵਿਸ਼ਵ ਵਾਰਤਾ)- ਆਈਪੀਐਲ -2021 ਫੇਜ਼ -2 ਵਿੱਚ ਰਾਜਸਥਾਨ ਅਤੇ ਪੰਜਾਬ ਦੇ ਵਿੱਚ ਇੱਕ ਰੋਮਾਂਚਕ ਮੈਚ ਖੇਡਿਆ ਗਿਆ। ਪੰਜਾਬ ਨੂੰ ਮੈਚ ਦੇ ਆਖਰੀ ਓਵਰਾਂ ਵਿੱਚ 4 ਦੌੜਾਂ ਦੀ ਲੋੜ ਸੀ, ਪਰ ਟੀਮ ਸਿਰਫ 1 ਦੌੜ ਹੀ ਬਣਾ ਸਕੀ। ਰਾਜਸਥਾਨ ਨੇ ਇਹ ਮੈਚ 2 ਦੌੜਾਂ ਨਾਲ ਜਿੱਤਿਆ। ਮੈਚ ਵਿੱਚ 20 ਸਾਲਾ ਨੌਜਵਾਨ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਹੀਰੋ ਬਣ ਕੇ ਉਭਰੇ। ਉਸ ਨੇ ਆਖਰੀ ਓਵਰਾਂ ਵਿੱਚ ਵਧਿਆ ਗੇਂਦਬਾਜ਼ੀ ਕਰਕੇ ਆਪਣੀ ਟੀਮ ਨੂੰ ਯਾਦਗਾਰੀ ਜਿੱਤ ਦਿਵਾਈ।























